ਦਿਲਪ੍ਰੀਤ ਅਟਵਾਲ ਦੇ ਗੀਤ ‘ਪਿੰਡ ਪੇਕਿਆਂ ਦੇ’ ਦਾ ਪੋਸਟਰ ਰਿਲੀਜ਼

ਸੁਨਾਮ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)  – ਰੋਮੀ ਘੜਾਮੇਂ ਵਾਲ਼ਾ ਨਾਲ਼ ਮੁੰਡਾ ਚੌਂਕੀਦਾਰ ਲੱਗਿਆ ਅਤੇ ਗੋਦੀ ਮੀਡੀਆ ਜਿਹੇ ਦੋਗਾਣਿਆਂ ਨਾਲ਼ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਚੁੱਕੀ ਗਾਇਕਾ ਦਿਲਪ੍ਰੀਤ ਅਟਵਾਲ ਜਲਦ ਹੀ ਆਪਣੇ ਸਿੰਗਲ ਟਰੈਕ ‘ਪਿੰਡ ਪੇਕਿਆਂ ਦੇ’ ਨਾਲ਼ ਹਾਜ਼ਰੀ ਲਗਾਵਾਵੇਗੀ। ਜਿਸਦਾ ਪੋਸਟਰ ਸੰਗੀਤਕਾਰ ਡੀ. ਮਹਿਰਾ ਸੁਨਾਮ ਦੇ ਸਟੂਡੀਓ ਵਿਖੇ ਰਿਲੀਜ਼ ਕੀਤਾ ਗਿਆ।

ਗੀਤ ਦੇ ਗੀਤਕਾਰ ਅਤੇ ਪੇਸ਼ਕਾਰ ਜੋਗਿੰਦਰ ਸਿੰਘ ਸੰਧੂ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਵਿਆਹੀ ਜੋੜੀ ਦੀ ਮਿੱਠੀ ਮਿੱਠੀ ਜੁਗਲਬੰਦੀ ਦੀ ਬਾਤ ਪਾਉਂਦਾ ਇਹ ਗਾਣਾ ਦੋ ਚਾਰ ਦਿਨਾਂ ਵਿੱਚ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਲੋਕ ਗਾਇਕ ਏ. ਐੱਸ. ਬੰਗਾ, ਸ਼ਾਮਿਲ, ਭੋਲੀ ਗੋਬਿੰਦਪੁਰਾ, ਰਣਜੀਤ ਸੰਧੂ ਅਤੇ ਕੁਲਦੀਪ ਦੀਪੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਧਿਆਪਕ ਦਲ ਪੰਜਾਬ ਦਾ ਵਫਦ ਮੇਅਰ ਤੇ ਡਿਪਟੀ ਮੇਅਰ ਨੂੰ ਮਿਲਿਆ
Next articleਅਧਿਆਪਕ ਦਲ ਵੱਲੋਂ ਬਲਾਕ ਫਗਵਾੜ੍ਹਾ ਦੀ ਨਵੀਂ ਕਮੇਟੀ ਦਾ ਗਠਨ