ਨਿਊਯਾਰਕ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

ਕਨੇਡਾ (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ)– ਪੰਜਾਬ ਦੇ ਸਿਰਮੌਰ ਅਤੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਜਿਨ੍ਹਾਂ ਨੇ ਸਮੇਂ ਸਮੇਂ ਪੰਜਾਬੀ ਸਾਹਿਤ ਦੀ ਝੋਲੀ ਸਰੋਤਿਆਂ ਦਾ ਪਿਆਰ ਖੱਟਣ ਦੇ ਲਈ ਆਪਣੇ ਨਵੇਂ ਨਿਵੇਕਲੇ ਗੀਤ ਪਾਏ ਹਨ, ਉਹ ਅੱਜਕੱਲ ਅਮਰੀਕਾ ਦੇ ਟੂਰ ਤੇ ਆਪਣੇ ਗੀਤਾਂ ਦੇ ਗੁਲਦਸਤੇ ਨਾਲ ਟੂਰ ਪ੍ਰੋਗਰਾਮ ਤੇ ਆਏ ਹੋਏ ਹਨ । ਉਨਾਂ ਦਾ ਵਿਸ਼ੇਸ਼ ਪ੍ਰੋਗਰਾਮ ਯੂਐਸਏ ਨਿਊਯਾਰਕ ਦੇ ‘ਸਪਾਈਸ ਵਿਲੇਜ’ ਰੈਸਟੋਰੈਂਟ ਵਿੱਚ ਕਰਵਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਸਰੋਤਿਆਂ, ਚਹੇਤਿਆਂ ਕਲਾਕਾਰਾਂ ਸਾਹਿਤ ਪ੍ਰੇਮੀਆਂ ਤੇ ਹੋਰ ਇਸ ਖੇਤਰ ਦੀਆਂ  ਪ੍ਰਸਿੱਧ ਸ਼ਖਸ਼ੀਅਤਾਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਮੰਗਲ ਹਠੂਰ ਦੀ ਕਲਮ ਤੋਂ ਨਿਕਲੇ ਨਵੇਂ ਨਵੇਂ ਗੀਤਾਂ ਸ਼ੇਅਰਾਂ ਬੋਲਾਂ ਨੂੰ ਸੰਗੀਤਕ ਅੰਦਾਜ਼ ਵਿੱਚ ਸੁਣ ਕੇ ਵੱਡੀ ਦਾਦ ਦਿੱਤੀ।ਸ਼ਇਰੋ ਸ਼ਾਇਰੀ ਦੀ ਇਹ ਮਹਿਫ਼ਲ ਰਾਤ ਦੇਰ ਤੱਕ ਚੱਲੀ । ਪ੍ਰੋਗਰਾਮ ਵਿੱਚ “ਟਿਕਾਣਾ ਕੋਈ ਨਾ” ਕਿਤਾਬ ਵੀ ਰੂਬਰੂ ਕੀਤੀ ਗਈ। ਮਹਿਫ਼ਲ ਵਿੱਚ ਹੋਰ ਨਵੇਂ ਕਲਾਕਾਰਾਂ ਨੇ ਵੀ ਕਾਫੀ ਰੰਗ ਬੰਨ੍ਹਿਆਂ। ਇਸ ਵਿਸ਼ੇਸ਼ ਸੰਗੀਤਕ ਮਹਿਫਲ ਲਈ ਰਣਜੀਤ ਸ਼ਾਹਕੋਟ, ਨਰੇਸ਼ ਕੁਮਾਰ ਜੀ, ਵਿਸ਼ਲ ਜੀ, ਸਰਬਜੀਤ ਸਿੰਘ ,ਸਰਬਜੀਤ ਸਿੰਘ ਸਾਬੀ, ਲਾਖਾ ਕਰਨਾਣਾ, ਹਰਮਨਜੀਤ ਕੰਗ,ਨਵਦੀਪ ਸਿੰਘ ਗਰੈਵਿਟੀ, ਸਾਬੀ ਲਾਖਾ ਅਤੇ ਆਏ ਹੋਏ ਸਾਰੇ ਸੱਜਣਾਂ ਦਾ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਵਲੋਂ ਧੰਨਵਾਦ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleजाति जनगणना: सामाजिक न्याय की ओर कदम
Next articleਓਹ ਵੀ ਔਰਤ ਸੀ