ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਦਿਨੀਂ ਸ਼੍ਰੀ ਗੁਰੂ ਰਵਿਦਾਸ ਹਸਪਤਾਲ ਥਾਂਦੀਆਂ ਵਿਖੇ, ਇੰਡੀਅਨ ਸ਼ਡਿਊਲਡ ਕਾਸਟ ਵੈਲਫੇਅਰ ਸੋਸਾਇਟੀ ਇੰਗਲੈਂਡ ਦੇ ਸ਼ਹਿਰ ਡਰਬੀ ਵੱਲੋਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ 102340 ਰੁਪਏ ਵੰਡੇ ਗਏ। ਇੰਗਲੈਂਡ ਤੋਂ ਆਏ ਨਿਰੰਜਨ ਕੌਰ ਤੇ ਹਸਪਤਾਲ ਦੇ ਡਾਕਟਰ ਸਾਹਿਬਾਨਾ ਤੇ ਸੰਸਥਾ ਦੇ ਚੇਅਰਮੈਨ ਪਰਮਜੀਤ ਸਿੰਘ ਸਾਬਕਾ ਸਰਪੰਚ ਗੁਣਾਚੌਰ ਤੇ ਰਿਟਾਇਰ ਕਮਾਂਡੈਂਟ ਗਿਆਨ ਸਿੰਘ ਨੇ 21 ਬੱਚਿਆਂ ਨੂੰ ਰਾਸ਼ੀ ਵੰਡੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਕਿ ਬਾਬਾ ਸਾਹਿਬ ਡਾ ਅੰਬੇਡਕਰ ਜੀ ਨੇ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਪੜ੍ਹਾਈ ਕੀਤੀ ਉਸ ਸਮੇਂ ਸਾਡੇ ਸਮਾਜ ਤੇ ਪਾਬੰਦੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸਨ ਉਨ੍ਹਾਂ ਸਾਰੀਆਂ ਪਾਬੰਦੀਆਂ ਦਾ ਸਾਹਮਣਾ ਕਰਕੇ ਉਸ ਮਹਾਂਪੁਰਸ਼ ਨੇ ਤੁਹਾਨੂੰ ਬਰਾਬਰਤਾ ਦੇ ਹੱਕ ਲੈਕੇ ਦਿੱਤੇ। ਹੁਣ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਪੜ੍ਹਾਈ ਵਿੱਚੇ ਫਸਟ ਜਾ ਮੈਰਿਟ ਵਾਲੇ ਨੰਬਰ ਪ੍ਰਾਪਤ ਕਰਨੇ ਹਨ। ਪੈਸੇ ਦੀ ਚਿੰਤਾ ਤੁਸੀਂ ਸਾਡੇ ਉੱਤੇ ਛੱਡ ਦਿਓ ਤੁਸੀਂ ਬਸ ਇੱਕ ਕੰਮ ਕਰਨਾ ਹੈ ਉਹ ਹੈ ਪੜ੍ਹਾਈ ਕਰਨੀ। ਕਿਉਂਕਿ ਬਾਬਾ ਸਾਹਿਬ ਜੀ ਨੇ ਕਿਹਾ ਹੈਂ ਕਿ ਸਿੱਖਿਆ ਇੱਕ ਸ਼ੇਰਨੀ ਦਾ ਦੁੱਧ ਹੈ ਜਿਹੜਾ ਇਸ ਨੂੰ ਪੀਵੇਗਾ ਉਹ ਦਿਹਾੜੇਗਾ ਜ਼ਰੂਰ ।ਡਾ ਸਗਰੀਨਾ MD ਤੇ ਡਾ ਵਿਸ਼ਾਲ ਪ੍ਰੀਤ ਸਿੰਘ MS ਨੇ ਬੱਚਿਆਂ ਨੂੰ ਸੰਬੋਧਨ ਕਰਦੇ ਕਿਹਾ ਤੁਸੀਂ ਬੱਚੇ ਆ ਆਪਣੀ ਕਲਾਸ ਵਿੱਚੋਂ ਮਿਹਨਤ ਕਰਕੇ ਚੰਗੇ ਅੰਕ ਪ੍ਰਾਪਤ ਕਰੋ। ਇਸ ਸਮਾਗਮ ਵਿੱਚ ਪਰਮਜੀਤ ਸਿੰਘ ਚੇਅਰਮੈਨ ਤੇ ਗਿਆਨ ਸਿੰਘ ਸਾਬਕਾ ਕਰਨਲ,ਡਾ ਬਲਵੀਰ ਸਿੰਘ ਬੱਲ ,ਡਾ ਰਾਕੇਸ਼ ਕੁਮਾਰ,ਡਾ ਹਰਜੋਤ ਰੰਧਾਵਾ,ਡਾ ਨਾਮਦੇਵ ਬੰਗੜ,ਡਾ ਜਸਲੀਨ ਕੌਰ, ਮੈਨੇਜਰ ਲੱਲਤ ਮਹਾਜਨ, ਅਮਰਜੀਤ ਜੱਸਲ, ਵਰਿੰਦਰ ਕੁਮਾਰ ਜੱਸਲ,ਕੁਲੱਵਤ ਸਿੰਘ, ਰਾਜਵਿੰਦਰ ਕੌਰ ਐਲ ਐਲ ਵੀ, ਸਿਮਰਨ ਕੌਰ ਬੀ ਐਸੀ ਨਰਗਿਸ, ਬਹਾਦਰ ਸਿੰਘ ਝਿੰਗੜਾਂ, ਸਿਮਰਨਜੀਤ ਐਮ ਐਸ਼ੀ, ਮੁਸਕਾਨ ਵੈਸਟ ਐਥਲੀਟ ਅਤੇ ਚਰਨਜੀਤ ਸੱਲ੍ਹਾ ਨੰਬਰਦਾਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj