(ਸਮਾਜ ਵੀਕਲੀ)
ਮੇਰੇ ਸੁਪਨੇ ਅੱਧ ਅਧੂਰੇ ਤੇ ਭੁੱਖ ਜਗਾਵੇ ਸੁੱਤੇ ਨੂੰ
ਮੇਰੇ ਹਿੱਸੇ ਦਾ ਉਹ ਟੁੱਕਰ ਵੇਖੋ ਪਾ ਦਿੰਦੇ ਨੇ ਕੁੱਤੇ ਨੂੰ ।
ਆਨਲਾਈਨ ਹੈ ਸਭ ਕੁਝ ਇਥੇ ਡਿਜੀਟਲ ਦੇਸ਼ ਮੇਰਾ
ਮਹਿੰਗਾਈ ਫਿਰ ਵੀ ਹਰ ਦਿਨ ਜਾਈ ਜਾਵੇ ਉੱਤੇ ਨੂੰ ।
ਠੰਢਾ ਚੁੱਲ੍ਹਾ ਕਿੰਜ ਬਲਦਾ ਏ ਪੁੱਛ ਗ਼ਰੀਬ ਨੂੰ ਜਾ ਕੇ
ਭੁੱਖ ਦਾ ਉਹ ਮੰਜ਼ਰ ਵੇਖੋ ਨਿਆਣਾ ਖਾਵੇ ਜੁੱਤੇ ਨੂੰ ।
ਹੋਰਾਂ ਵਾਗੂੰ ਮੈਂ ਵੀ ਤੇਰਾ ਦੇਸ ਛੱਡਣ ਨੂੰ ਲੋਚਾਂ
ਕਰਦਾ ਕੁਰਦਾ ਕੁਝ ਨੀ ਬਸ ਤੂੰ ਸਾਰੀ ਜਾਨੈਂ ਬੁੱਤੇ ਨੂੰ ।
ਆਪਸ ਵਿੱਚ ਲੜ ਮਰਦੇ ਜ਼ਹਿਰਾਂ ਬੀਜੀਆਂ ਜੋਕਾਂ ਨੇ
ਦੋਸ਼ ਨਹੀਂ ਦੇ ਸਕਦਾ ਮੈਂ…. ਮੌਸਮ ਇਸ ਬੇਰੁੱਤੇ ਨੂੰ ।
ਉੱਠਦੀ ਚੀਸ ਹੈ ਭੁੱਚੋ ਵਾਲਿਆ ਦਰਦ ਵੰਡਾਵਾਂ ਤੇਰੇ
ਪਰ ਤੂੰ ਤਖ਼ਤ ਬਿਠਾ ਦਿੰਨਾਂ ਏ ਹਰ ਵਾਰ ਨਿਪੁੱਤੇ ਨੂੰ ।
ਜਤਿੰਦਰ ਭੁੱਚੋ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly