HOME ਪੌਲੀਟੈਕਨਿਕ ਕਾਲਜ ਨੇ ਇੰਟਰ-ਕਾਲਜ ਵਾਲੀਬਾਲ ਜਿੱਤੀ

ਪੌਲੀਟੈਕਨਿਕ ਕਾਲਜ ਨੇ ਇੰਟਰ-ਕਾਲਜ ਵਾਲੀਬਾਲ ਜਿੱਤੀ

ਫੋਟੋ ਕੈਂਪਸ ਡਾਇਰੈਕਟਰ ਡਾ. ਏ.ਸੀ. ਰਾਣਾ, ਇੰਜ. ਜ਼ਫ਼ਤਾਰ ਅਹਿਮਦ, ਅਤੇ ਪੌਲੀਟੈਕਨਿਕ ਕਾਲਜ ਦੀ ਜੇਤੂ ਅਤੇ ਐਚਐਮ ਦੀ ਉਪ ਵਿਜੇਤਾ ਟੀਮ ਦੇ ਨਾਲ ਹੋਰ ਪ੍ਰਮੁੱਖ ਸ਼ਖਸੀਅਤਾਂ।

ਵਾਲੀਬਾਲ ਖੇਡਣ ਨਾਲ ਸਰੀਰ ਤੰਦਰੁਸਤ ਅਤੇ ਸਿਹਤਮੰਦ ਰਹਿੰਦਾ ਹੈ – ਡਾ. ਏ.ਸੀ. ਰਾਣਾ

ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀ ਚੇਅਰਪਰਸਨ ਸਵ. ਕਮਲ ਗਾਂਧੀ ਦੀ ਯਾਦ ਵਿੱਚ ਸਥਾਪਿਤ ਕਮਲ ਗਾਂਧੀ ਮੈਮੋਰੀਅਲ ਸਪੋਰਟਸ ਅਕੈਡਮੀ ਨੇ ਕਰਿਆਮ ਰੋਡ ਤੇ ਸਿਥਤ ਕੇ.ਸੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਇੰਟਰ-ਕਾਲਜ ਵਾਲੀਬਾਲ ਟੂਰਨਾਮੈਂਟ 2026 ਕਰਵਾਏ। ਗਰੁੱਪ ਦੇ ਸਾਰੇ ਕਾਲਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਮੈਚਾਂ ਵਿੱਚ 25-25 ਸਕੋਰਾਂ ਦੇ ਤਿੰਨ-ਤਿੰਨ ਸੈੱਟ ਲਗਾਏ। ਮੈਚਾਂ ਦਾ ਉਦਘਾਟਨ ਕੇ.ਸੀ. ਕਾਲਜ ਦੇ ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ ਨੇ ਕੀਤਾ। ਉਨ੍ਹਾਂ ਦੇ ਨਾਲ ਇੰਜ.ਜਫ਼ਤਾਰ ਅਹਿਮਦ, ਐਸ.ਏ.ਓ. ਇੰਜ.ਆਰ.ਕੇ. ਮੂੰਮ, ਪ੍ਰਿੰਸੀਪਲ ਡਾ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਸ਼ੈੱਫ ਡਾ. ਵਿਕਾਸ ਕੁਮਾਰ, ਅਮਨਜੋਤ ਕੌਰ, ਮੁਹੰਮਦ ਸ਼ਾਹਿਦ ਨਜ਼ੀਰ, ਤੌਸੀਫ਼ ਅਤੇ ਹੋਰ ਸ਼ਾਮਲ ਰਹੇ, ਇਹਨਾਂ ਨੇ ਖਿਡਾਰੀਆਂ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਡਾ. ਰਾਣਾ ਨੇ ਦਸਿਆ ਕਿ ਸਾਨੂੰ ਕਿਸੇ ਨਾ ਕਿਸੇ ਖੇਡ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਸਾਡੇ ਮਨ ਨੂੰ ਕਿਰਿਆਸ਼ੀਲ ਰੱਖਦੀਆਂ ਹਨ। ਵਾਲੀਬਾਲ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਇੱਕ ਸਿਹਤਮੰਦ ਸਰੀਰ ਬਣਾਈ ਰੱਖਦੀ ਹੈ। ਇਸ ਤੋਂ ਬਾਅਦ, ਸਾਰੇ ਖਿਡਾਰੀਆਂ ਨੇ ਖੇਡ ਭਾਵਨਾ ਨਾਲ ਖੇਡਾਂ ਖੇਡਣ ਦਾ ਪ੍ਰਣ ਲਿਆ। ਪ੍ਰੋਗਰਾਮ ਕੋਆਰਡੀਨੇਟਰ, ਇੰਜ. ਜ਼ਫ਼ਤਾਰ ਅਹਿਮਦ ਅਤੇ ਤੌਸੀਫ਼ ਨੇ ਦੱਸਿਆ ਕਿ ਪਹਿਲਾ ਮੈਚ ਹੋਟਲ ਮੈਨੇਜਮੈਂਟ ਕਾਲਜ ਅਤੇ ਐਲਾਇਦਡ ਵਿਚਕਾਰ ਖੇਡਿਆ ਗਿਆ ਸੀ, ਜਿਸ ਵਿੱਚ ਐਲਾਇਡ ਟੀਮ  ਜੇਤੂ ਰਹੀ, ਅਗਲਾ ਫਾਈਨਲ ਮੈਚ ਪੌਲੀਟੈਕਨਿਕ ਕਾਲਜ ਅਤੇ ਹੋਟਲ ਮੈਨੇਜਮੈਂਟ ਕਾਲਜ ਵਿਚਕਾਰ ਖੇਡਿਆ ਗਿਆ, ਜਿੱਥੇ ਪੋਲੀਟੈਕਨਿਕ ਕਾਲਜ 25-17 ਦੀ ਲੀਡ ਦੇ ਨਾਲ ਜੇਤੂ ਰਿਹਾ। ਨਿਤਿਨ ਅਤੇ ਨਿਸਾਰ ਨੇ ਸਕੋਰਰ ਵਜੋਂ ਸੇਵਾ ਨਿਭਾਈ, ਅਤੇ ਜ਼ਾਹਿਦ ਅਤੇ ਵਿਲਾਇਤ ਅਲੀ ਨੇ ਰੈਫਰੀ ਵਜੋਂ ਸੇਵਾ ਨਿਭਾਈ। ਸਾਰੇ ਕਾਲਜਾਂ ਦਾ ਸਟਾਫ਼ ਮੌਜੂਦ ਸੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleअंबेडकर की जाति-आलोचना: सुधार से परे न्याय
Next articleਬੁੱਧ ਜਯੰਤੀ ਦਾ ਮੁੱਖ ਸਮਾਗਮ ਅੰਬੇਡਕਰ ਭਵਨ ਜਲੰਧਰ ਵਿਖੇ 3 ਮਈ ਨੂੰ