ਥਰਮਲ ਦੀਆਂ ਚਿਮਨੀਆਂ ਤੋਂ ਸਿਆਸਤ ਭਖੀ

ਬਠਿੰਡਾ (ਸਮਾਜ ਵੀਕਲੀ): ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਚਿਮਨੀਆਂ ਢਹਿ-ਢੇਰੀ ਹੋਣ ਤੋਂ ਬਾਅਦ ਬਠਿੰਡਾ ਦੀ ਸਿਆਸਤ ਫਿਰ ਗਰਮਾ ਗਈ ਹੈ। ਅੱਜ ਇੰਪਰੂਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ‘ਆਪ’ ਦੇ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਬਠਿੰਡਾ ਵਿਚ ਰੱਖੀ ਕਾਨਫਰੰਸ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਫਰੇਬੀ ਕਰਾਰ ਦਿੱਤਾ ਹੈ। ਉਨ੍ਹਾਂ ਅੱਜ ਥਰਮਲ ਪਲਾਂਟ ਮਾਮਲੇ ਵਿੱਚ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਵੀ 2017 ਦੀ ਵਿਧਾਨ ਸਭਾ ਚੋਣਾਂ ਮੌਕੇ ਵਿੱਤ ਮੰਤਰੀ ਦੇ ਸਾਥੀ ਸਨ, ਇਸ ਲਈ ਅੱਜ ਉਹ ਮੁਆਫ਼ੀ ਮੰਗਣ ਲਈ ਲੋਕ ਕਚਹਿਰੀ ਵਿਚ ਪੇਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਥਰਮਲ ਦੀ ਡਿੱਗ ਰਹੀਆਂ ਚਿਮਨੀਆਂ ਨੂੰ ਦੇਖ ਕੇ ਬਠਿੰਡਾ ਵਾਸੀਆਂ ਦੇ ਹਿਰਦੇ ਵਲੂੰਦਰੇ ਗਏ ਹਨ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਮਨਪ੍ਰੀਤ ਬਾਦਲ ਬਠਿੰਡਾ ਵਾਸੀਆਂ ਨਾਲ ਇੰਜ ਕਰਨਗੇ ਤਾਂ ਉਹ ਸ੍ਰੀ ਬਾਦਲ ਦੀਆਂ ਫਰੇਬੀ ਗੱਲਾਂ ਨਾਲ ਕਦੇ ਨਾ ਖੜ੍ਹਦੇ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸੀਂ ਸਾਜ਼ਿਸ਼ ਥਿਊਰੀ ’ਤੇ ਨਹੀਂ ਮਹਾਮਾਰੀ ਨਾਲ ਸਿੱਝਣ ’ਤੇ ਧਿਆਨ ਕੇਂਦਰਿਤ ਕਰਾਂਗੇ: ਸੁਪਰੀਮ ਕੋਰਟ
Next articleਰੂਸ ਅਤੇ ਕਸ਼ਮੀਰ ’ਚ ਅਤਿਵਾਦ ਫੈਲਣ ਦਾ ਖ਼ਤਰਾ: ਕੁਦਾਸ਼ੇਵ