ਰਾਜਨੀਤੀ ਤੇ ਧਰਮ

ਸ਼ਿੰਦਾ ਬਾਈ
(ਸਮਾਜ ਵੀਕਲੀ)- ਪਾਕਿਸਤਾਨ ਐਂਬੈਸੀ ਦੇ ਇੱਕ ਮੁਲਾਜ਼ਮ ਨੇ ਆਪਣਾ ਪਰਿਵਾਰ ਆਪਣੇ ਕੋਲ਼ ਬੁਲਾ ਲਿਆ। ਪੁੱਤਰ ਦੀ ਪੜ੍ਹਾਈ ਲਈ ਉਸਦਾ ਦਾਖ਼ਲਾ ਦਿੱਲੀ ਦੇ ਇੱਕ ਵਧੀਆ ਸਕੂਲ ਵਿੱਚ ਕਰਵਾ ਦਿੱਤਾ ਗਿਆ।ਐਡਮੀਸ਼ਨ ਤੋਂ ਬਾਅਦ ਮੁੰਡਾ ਜਦੋਂ ਪਹਿਲੇ ਦਿਨ ਆਪਣੀ ਜ਼ਮਾਤ ਵਿੱਚ ਗਿਆ ਤਾਂ ••ਜਾਣ-ਪਛਾਣ ਕਰਦਿਆਂ ਮੈਡਮ ਮੁੰਡੇ ਨੂੰ ਸਵਾਲ ਕਰਦੀ ਹੈ

ਮੈਡਮ : ਤੁਹਾਡਾ ਨਾਂ ਕੀ ਹੈ ਬੇਟਾ ?
ਮੁੰਡਾ : ਜੀ !  ਅਹਿਮਦ !!
ਮੈਡਮ ਉੱਪਰ ਵੀ ਸ਼ਾਇਦ ਅੱਜਕਲ੍ਹ ਵਗ ਰਹੀ ਰਾਜਨੀਤਕ ਹਵਾ ਦਾ ਅਸਰ ਸੀ। ਉਸਦੇ ਪਛੋਕੜ ਦੀ ਜਾਣਕਾਰੀ ਲੈਣ ਤੋਂ ਬਾਅਦ ਮੁੰਡੇ ਨੂੰ ਬੋਲੀ
ਮੈਡਮ : ਦੇਖੋ ਬੇਟਾ ! ਕਿਉਂਕਿ ਹੁਣ ਤੁਸੀਂ ਭਾਰਤ ਵਿੱਚ ਹੋ,ਇਸ ਲਈ ਹੁਣ ਤੋਂ ਤੁਸੀਂ ਭਾਰਤੀ ਅਤੇ ਹਿੰਦੂ ਹੋ। ਤਾਂ ਆਪਾਂ ਅੱਜ ਤੋਂ ਹੀ ਤੁਹਾਡਾ ਨਾਂ ‘ਰਵੀ’ ਰੱਖਦੇ ਹਾਂ। ਸਕੂਲ ਵਿੱਚ ਸਾਰੇ ਟੀਚਰ ਅਤੇ ਬੱਚੇ ਤੁਹਾਨੂੰ ‘ਰਵੀ’ ਕਹਿ ਕੇ ਸੱਦਿਆ ਕਰਾਂਗੇ
ਮਿਡਲ ਦੀ ਕਲਾਸ ਸੀ,ਮੈਡਮ ਦੇ ਕਹਿਣ ਤੇ ਸਾਰੇ ਬੱਚਿਆਂ ਨੇ ‘ਰਵੀ’ ਦੇ ਸਵਾਗਤ ਵਿੱਚ ਤਾੜੀਆਂ ਮਾਰੀਆਂ। ਨਵੇਂ ਦੋਸਤ ਮਿੱਤਰ ਮਿਲ਼ ਜਾਣ ਨਾਲ਼ ਮੁੰਡਾ ਪੂਰਾ ਖੁਸ਼ ਸੀ। ਫੁੱਲ ਨੂੰ ਕੀ ਫ਼ਰਕ ਪੈਂਦਾ ਹੈ  ਗ਼ੁਲਾਬ ਦੇ ਫੁੱਲ ਨੂੰ ਕੋਈ ਕਮਲ ਆਖ਼ ਕੇ ਬੁਲਾਏ ਜਾਂ ਗੇਂਦਾ, ਜੋ ਉਸਦੀ ਖੁਸ਼ਬੋਈ ਹੈ ਉਹ ਤਾਂ ਗ਼ੁਲਾਬ ਦੀ ਹੀ ਰਹਿਣੀ ਹੈ। ਪੂਰੀ ਛੁੱਟੀ ਹੋਈ ਤਾਂ ਬੱਚਾ ਹੱਸਦਾ-ਖੇਡਦਾ ਘਰੇ ਪਹੁੰਚਿਆ।
ਚਾਰ ਕੁ ਵੱਜਦੇ ਨੂੰ ਐਂਬੈਸੀ ਦਾ ਪਾਕਿਸਤਾਨੀ ਮੁਲਾਜ਼ਮ, ਉਸਦਾ ਅੱਬਾ ਵੀ ਘਰੇ ਆ ਗਿਆ। ਸਾਰੇ ‘ਕੱਠੇ ਬੈਠ ਕੇ ਚਾਹ -ਨਾਸ਼ਤਾ ਕਰਨ ਲੱਗੇ ਤਾਂ ਅੱਬੂ ਨੇ ਆਪਣੇ ਪੁੱਤਰ ਤੋਂ ਪੁੱਛਿਆ ਪੁੱਤਰ ਅਹਿਮਦ ! ਕਿੰਵੇਂ ਰਿਹਾ ਫਿਰ ਤੇਰਾ
ਅੱਜ ਸਕੂਲ ਦਾ ਪਹਿਲਾ ਦਿਨ ?”
ਅਹਿਮਦ : ( ਰੋਬ੍ਹ ਨਾਲ਼ ) ਅੱਬੂ ! ਹੁਣ ਮੈਂ ਭਾਰਤੀ ਬਣ ਗਿਆ ਹਾਂ ਅੱਗੇ ਤੋਂ ਤੁਸੀਂ ਸਾਰੇ ਮੈਨੂੰ ‘ਰਵੀ’ ਆਖ਼ ਕੇ ਸੱਦਿਆ ਕਰੋ !!
ਉਸਦੇ ਅੱਬੂ-ਅੰਮੀ ਨੇ ਇਹ ਸੁਣਦਿਆਂ ਹੀ ਉਸਦੀ ਜੰਮ ਕੇ ਧੁਲਾਈ ਕੀਤੀ
ਸ਼ਰੀਰ ਤੇ ਅਤੇ ਮੁੰਹ ਤੇ ਸੱਟਾਂ ਦੇ ਨਿਸ਼ਾਨ ਲੈ ਕੇ, ਅਗਲੇ ਦਿਨ ਜਦੋਂ ਮੁੰਡਾ ਸਕੂਲੇ ਪਹੁੰਚਿਆ ਤਾਂ ਕਲਾਸ ਵਿੱਚ
ਟੀਚਰ : ( ਹੈਰਾਨੀ ਨਾਲ਼ ) ਕੀ ਹੋਇਆ ‘ਰਵੀ’ ? ਤੇਰੇ ਇਹ ਸੱਟਾਂ ਕਿੰਵੇਂ ਲੱਗੀਆਂ ??
ਰਵੀ : ਕੀ ਦੱਸਾਂ ਮੈਡਮ ਜੀ ! ਮੇਰੇ ‘ਭਾਰਤੀ’ ਬਣਨ ਤੋਂ ਛੇ ਘੰਟੇ ਬਾਅਦ ਹੀ ਮੇਰੇ ‘ਤੇ ਦੋ ‘ਪਾਕਿਸਤਾਨੀਆਂ’ਨੇ ਹਮਲਾ ਕਰ ਦਿੱਤਾ !!
ਸ਼ਿੰਦਾ ਬਾਈ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ  ਭਰਮ     
Next article1982 ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਸ਼ਰਨਜੀਤ ਕੌਰ ਨੂੰ ਸਦਮਾ, ਪਿਤਾ ਪਿਆਰਾ ਸਿੰਘ ਦੀ ਮੌਤ