HOME ਸਿਆਸਤੀ ਮਛੇਰੇ

ਸਿਆਸਤੀ ਮਛੇਰੇ

4
ਰੋਮੀ ਘੜਾਮਾਂ

 (ਸਮਾਜ ਵੀਕਲੀ) 

ਕੈਲੰਡਰ ਬਦਲ ਜਾਂਦੇ ਨੇ ਜਦ ਸਾਲ ਬਦਲ ਜਾਂਦੇ ਨੇ।
ਭਵਿੱਖ, ਵਰਤਮਾਨ, ਭੂਤ ਕਾਲ ਬਦਲ ਜਾਂਦੇ ਨੇ।

ਗਤੀ ਉਹੀਉ ਰਹਿੰਦੀ ਸਭ ਗ੍ਰਹਿਆਂ, ਉਪ-ਗ੍ਰਹਿਆਂ ਦੀ,
ਸਮੇਂ-ਸਮੇਂ ਰੁੱਤਾਂ ਵਾਲ਼ੇ ਹਾਲ ਬਦਲ ਜਾਂਦੇ ਨੇ।

ਥੋੜ੍ਹਾ, ਬਹੁਤ ਫਰਕ ਤਾਂ ਬੇਸ਼ੱਕ ਮਿਲੇ ਵੇਖਣੇ ਨੂੰ,
ਰੰਗ ਪਰ ਕਾਇਨਾਤ ਦੇ ਕਮਾਲ ਬਦਲ ਜਾਂਦੇ ਨੇ।

ਸਿਆਸੀ ਪਲਟੂਆਂ ਦੀ ਪਰ ਹੁੰਦੀ ਕੋਈ ਰੁੱਤ ਨਾ,
ਭਾਰੀ ਹੋਏ ਪੱਲੜੇ ਦੇ ਨਾਲ਼ ਬਦਲ ਜਾਂਦੇ ਨੇ।

ਪੱਗਾਂ, ਟੋਪੀਆਂ ਦੇ ਨਾਲ਼ ਨਾਹਰੇ ਤਬਦੀਲ ਹੁੰਦੇ,
ਭਾਸ਼ਣ, ਬਿਆਨ ਤੇ ਸੁਰ-ਤਾਲ ਬਦਲ ਜਾਂਦੇ ਨੇ।

ਰੋਮੀ ਜਿਹੇ ਵੋਟਰ ਤਾਂ ਮੱਛੀਆਂ ਦੇ ਜਿਹੇ ਰਹਿਣ,
ਸਿਆਸਤੀ ਮਛੇਰਿਆਂ ਦੇ ਜਾਲ਼ ਬਦਲ ਜਾਂਦੇ ਨੇ।
ਰੋਮੀ ਘੜਾਮਾਂ।
7717380107

Previous articleਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਤੇ ਸਾਲ 2026 ਦੀ ਆਮਦ ਦੀ ਖੁਸ਼ੀ ਵਿਚ ਮਹਾਨ ਗੁਰਮਤਿ ਸਮਾਗਮ
Next articleਵਰਲਡ ਜੂਨੀਅਰ ਹਾਕੀ: ਫਿਨਲੈਂਡ ਨੂੰ ਹਰਾ ਕੇ ਕੈਨੇਡਾ ਨੇ ਗਰੁੱਪ ਬੀ ਵਿੱਚ ਪਹਿਲਾ ਸਥਾਨ ਕੀਤਾ ਪੱਕਾ