(ਸਮਾਜ ਵੀਕਲੀ)
ਕੈਲੰਡਰ ਬਦਲ ਜਾਂਦੇ ਨੇ ਜਦ ਸਾਲ ਬਦਲ ਜਾਂਦੇ ਨੇ।
ਭਵਿੱਖ, ਵਰਤਮਾਨ, ਭੂਤ ਕਾਲ ਬਦਲ ਜਾਂਦੇ ਨੇ।
ਗਤੀ ਉਹੀਉ ਰਹਿੰਦੀ ਸਭ ਗ੍ਰਹਿਆਂ, ਉਪ-ਗ੍ਰਹਿਆਂ ਦੀ,
ਸਮੇਂ ਸਮੇਂ ਰੁੱਤਾਂ ਵਾਲ਼ੇ ਹਾਲ ਬਦਲ ਜਾਂਦੇ ਨੇ।
ਥੋੜ੍ਹਾ, ਬਹੁਤ ਫਰਕ ਤਾਂ ਬੇਸ਼ੱਕ ਮਿਲੇ ਵੇਖਣੇ ਨੂੰ,
ਰੰਗ ਪਰ ਕਾਇਨਾਤ ਦੇ ਕਮਾਲ ਬਦਲ ਜਾਂਦੇ ਨੇ।
ਸਿਆਸੀ ਪਲਟੂਆਂ ਦੀ ਪਰ ਹੁੰਦੀ ਕੋਈ ਰੁੱਤ ਨਾ,
ਭਾਰੀ ਹੋਏ ਪੱਲੜੇ ਦੇ ਨਾਲ਼ ਬਦਲ ਜਾਂਦੇ ਨੇ।
ਪੱਗਾਂ, ਟੋਪੀਆਂ ਦੇ ਨਾਲ਼ ਨਾਹਰੇ ਤਬਦੀਲ ਹੁੰਦੇ,
ਭਾਸ਼ਣ, ਬਿਆਨ ਤੇ ਸੁਰ-ਤਾਲ ਬਦਲ ਜਾਂਦੇ ਨੇ।
ਵੋਟਰ ਤਾਂ ਮੱਛੀਆਂ ਘੜਾਮੇਂ ਵਾਲ਼ੇ ਰੋਮੀਆਂ ਜਿਉਂ,
ਸਿਆਸਤੀ ਮਛੇਰਿਆਂ ਦੇ ਜਾਲ਼ ਬਦਲ ਜਾਂਦੇ ਨੇ।
ਰੋਮੀ ਘੜਾਮਾਂ।
9855281105 (ਵਟਸਪ ਨੰ.)