HOME ਸਿਆਸੀ ਆਗੂਆਂ ਵੱਲੋਂ ਦਲ ਬਦਲੀ ਕਰਨਾ ਵੋਟਰਾਂ ਅਤੇ ਲੋਕਤੰਤਰ ਨਾਲ ਸਿੱਧੀ ਗੱਦਾਰੀ:...

ਸਿਆਸੀ ਆਗੂਆਂ ਵੱਲੋਂ ਦਲ ਬਦਲੀ ਕਰਨਾ ਵੋਟਰਾਂ ਅਤੇ ਲੋਕਤੰਤਰ ਨਾਲ ਸਿੱਧੀ ਗੱਦਾਰੀ: ਕਰਨ ਸਿੰਘ ਰਾਣਾ

2
ਕਰਨ ਸਿੰਘ ਰਾਣਾ
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : “ਅੰਮ੍ਰਿਤ ਕਾਲ ਮੌਕੇ ਦੇਸ਼ ਅੰਦਰ ਥੋਕ ਦੇ ਭਾਅ ਕੀਤੀਆਂ ਜਾ ਰਹੀਆਂ ਦਲ ਬਦਲੀਆਂ ਬੇਹਦ ਚਿੰਤਾ ਦਾ ਵਿਸ਼ਾ ਹਨ ਅਤੇ ਸਿਆਸੀ ਆਗੂਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਪਾਰਟੀਆਂ ਬਦਲਣਾ ਵੋਟਰਾਂ ਨਾਲ ਸਿੱਧੀ ਗੱਦਾਰੀ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਲਾਲੋ ਲੋਕ ਮੰਚ ਨਾਲ ਸਬੰਧਤ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਅੱਜ ਇੱਥੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਆਖਿਆ ਕਿ ਹਰਿਆਣਾ, ਬੰਗਾਲ, ਪੰਜਾਬ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ ਕਈ ਸੂਬਿਆਂ ਵਿੱਚ ਵੱਡੇ ਪੱਧਰ ‘ਤੇ ਸਿਆਸੀ ਲੋਕ ਅਤੇ ਚੁਣੇ ਹੋਏ ਨੁਮਾਇੰਦੇ ਦਲ ਬਦਲੀ ਕਰ ਰਹੇ ਹਨ, ਜਿਸ ਨੇ ਲੋਕਤੰਤਰ ਦੇ ਵਕਾਰ ਨੂੰ ਸੱਟ ਮਾਰੀ ਹੈ। ਸਾਥੀ ਰਾਣਾ ਨੇ ਤਿੱਖੇ ਸ਼ਬਦਾਂ ਵਿੱਚ ਆਖਿਆ ਕਿ ਇਨ੍ਹਾਂ ਦਲ ਬਦਲੀਆਂ ਨੂੰ ‘ਰਾਜਨੀਤਿਕ ਗੱਦਾਰੀ’ ਕਹਿਣਾ ਬਿਲਕੁਲ ਜਾਇਜ਼ ਹੋਵੇਗਾ, ਕਿਉਂਕਿ ਲੋਕਰਾਜ ਵਿੱਚ ਅਸਲ ਲੜਾਈ ਵਿਚਾਰਧਾਰਾਵਾਂ ਦੀ ਹੁੰਦੀ ਹੈ। ਲੋਕ ਆਪਣੀ ਵੋਟ ਦੀ ਵਰਤੋਂ ਕਰਕੇ ਵੱਖ-ਵੱਖ ਵਿਚਾਰਧਾਰਾਵਾਂ ਨੂੰ ਆਪਣੇ ਵਿਵੇਕ ਅਨੁਸਾਰ ਚੁਣਦੇ ਹਨ। ਉਨ੍ਹਾਂ ਅਫ਼ਸੋਸ ਜਤਾਇਆ ਕਿ ਮੌਜੂਦਾ ਸਮੇਂ ਭਾਰਤ ਅੰਦਰ ਹੋ ਰਹੀ ਇਸ ਰਾਜਨੀਤਿਕ ਗੱਦਾਰੀ ਨੇ ਵਿਸ਼ਵ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਰਾਜਨੀਤਕ ਗੱਦਾਰਾਂ ਨੂੰ ਹੱਲਾਸ਼ੇਰੀ ਦੇਣੀ ਜੰਗੇ-ਆਜ਼ਾਦੀ ਦੇ ਮਹਾਨ ਸ਼ਹੀਦਾਂ ਦਾ ਸਿੱਧਾ ਨਿਰਾਦਰ ਹੈ। ਉਨ੍ਹਾਂ ਅੱਗੇ ਆਖਿਆ ਕਿ ਇਹ ਰਾਜਨੀਤਿਕ ਆਗੂ ਦਲ ਬਦਲੀ ਕਰਨ ਤੋਂ ਬਾਅਦ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕਰਦੇ ਹਨ ਕਿ ਉਨ੍ਹਾਂ ਨੇ ਇਹ ਕਦਮ ਰਾਜ ਸੱਤਾ ਰਾਹੀਂ ਇਲਾਕੇ ਦੇ ਕੰਮ ਕਰਵਾਉਣ ਲਈ ਚੁੱਕਿਆ ਹੈ, ਜੋ ਕਿ ਬਿਲਕੁਲ ਝੂਠ ਹੈ। ਪੰਜਾਬ ਵਿੱਚ ਵੀ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਦਲ ਬਦਲੀ ਕਰਕੇ ਦੇਸ਼ ਦੀ ਆਜ਼ਾਦੀ ਦੇ ਸ਼ਹੀਦਾਂ ਦੇ ਸੁਪਨਿਆਂ ਦਾ ਅਪਮਾਨ ਕੀਤਾ ਹੈ। ਸਾਥੀ ਕਰਨ ਸਿੰਘ ਰਾਣਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਦੇਸ਼ ਵਿੱਚ ਲੋਕਰਾਜ ਅਤੇ ਸੰਵਿਧਾਨ ਨੂੰ ਬਚਾਉਣਾ ਹੈ, ਤਾਂ ਸਾਨੂੰ ਸਾਫ਼-ਸੁਥਰੀ, ਇਖ਼ਲਾਕਪ੍ਰਸਤ ਅਤੇ ਅਸੂਲਾਂ ਦੀ ਰਾਜਨੀਤੀ ਨੂੰ ਪਹਿਲ ਦੇਣੀ ਪਵੇਗੀ। ਉਨ੍ਹਾਂ ਸਮਾਜ ਦੇ ਸੂਝਵਾਨ ਵਰਗ ਨੂੰ ਸੱਦਾ ਦਿੱਤਾ ਕਿ ਰਾਜਨੀਤਿਕ ਗੱਦਾਰੀ ਦੇ ਇਸ ਮਾੜੇ ਚਲਣ ਨੂੰ ਰੋਕਣ ਲਈ ਦੇਸ਼ ਅੰਦਰ ਇੱਕ ਜ਼ੋਰਦਾਰ ਲੋਕ ਮੁਹਿੰਮ ਚਲਾਈ ਜਾਵੇ ਤਾਂ ਜੋ ਸਿਆਸੀ ਲੋਕਾਂ ਦੀ ਜਵਾਬਦੇਹੀ ਤੈਅ ਕੀਤੀ ਜਾ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਮਗਰੋਂ ਅਕਾਲੀ ਦਲ ਵੱਲੋਂ ਹੱਲਾਬੋਲ; ਬਲਾਚੌਰ ‘ਚ ਸੀਐਮ ਮਾਨ ਦਾ ਪੁਤਲਾ ਫੂਕ ਕੇ ‘ਮੁਕੰਮਲ ਬਾਈਕਾਟ’ ਦਾ ਸੱਦਾ:ਹਨੀ ਟੌਂਸਾ
Next articleਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਜੁਝਾਰ ਸਿੰਘ ਸੇਠੀ ਦੀ ਮਾਤਾ ਨੂੰ ਭੋਗ ਸਮਾਗਮ ਦੌਰਾਨ ਭਾਵ ਭਿੰਨੀ ਸ਼ਰਧਾਂਜਲੀ