(ਸਮਾਜ ਵੀਕਲੀ)
ਮਨੁੱਖੀ ਹੱਕਾਂ ਦੇ ਦਾਅਵਿਆਂ ਦਾ ਸ਼ੋਰ ਬੜਾ ਏ ਭਾਵੇਂ ਅੱਜਕਲ੍ਹ
ਧੁਖ਼ ਰਿਹਾ ਐ ਅੰਦਰੋਂ ਹਰ ਬੰਦਾ ਬਸ਼ਰ ਬੇਲੀਓ ਅੱਜਕਲ੍ਹ
ਗਾਜ਼ਾ ਪੱਟੀ ਦੀ ਲੋਕਾਈ ਨੂੰ ਕ਼ਤਲ ਕਰਦਾ ਸੀ ਕੱਲ੍ਹ ਤੀਕ ਮੁਲਕ ਜਿਹੜਾ
ਓਹੀ ਇਜ਼ਰਾਈਲ ਸਮੂਹਕ ਘਾਣ ਕਰ ਰਿਹੈ ਲਿਬਨਾਨ ‘ਚ ਅੱਜਕਲ੍ਹ
ਕਾਤਲ, ਖੱਚ ਬੁੜ੍ਹੇ ਕਹਾਉਂਦੇ ਸੀ ਜਿਹੜੇ ਕੱਲ੍ਹ ਤੀਕ
ਲੋਕਰਾਜ ‘ਚ ਸਿਆਸਤਦਾਨ ਬਣੇ ਓਹੀ ਅੱਜਕਲ੍ਹ
ਚਪੜਾਸੀ, ਨਰਸਾਂ ਤੇ ਹਕੀਮਾਂ ਤੇ ਠੱਗ ਡਾਕਟਰਾਂ ਨੇ ਰਲ ਕੇ ਮਾਰੇ ਕਈ ਮਰੀਜ਼
ਮੈਂ ਸੁਣਿਐ ਪ੍ਰਚਾਰ ਵਾਲਾ ਸੁਧਾਰ ਹੋ ਚੁੱਕੈ ਸਿਵਿਲ ਹਸਪਤਾਲਾਂ ਦਾ ਅੱਜਕਲ੍ਹ
ਬਾਲਾਂ ਦੇ ਮਾਪਿਆਂ ਨੂੰ ਜਿਹੜੇ ਹਰ ਰੋਜ਼ ਲੁੱਟਦੇ ਰਹੇ ਐ ਦੀਦਾਵਰ
ਸਿੱਖਿਆ ਵਜ਼ੀਰ ਦੇ ਚਾਪਲੂਸ ਨੇ ਉਹ ਸਕੂਲਾਂ ਵਾਲ਼ੇ ਅੱਜਕਲ੍ਹ
ਜਿਨ੍ਹਾਂ ਘਰਾਂ ‘ਚ ਸਾਹਿਤ, ਸੱਚ ਤੇ ਫ਼ਲਸਫ਼ੇ ਦਾ ਚਾਨਣ ਨਹੀਂ
ਡਿਗਰੀ ਕਰ ਕੇ ਪੱਤਰਕਾਰ ਬਣੇ ਬੱਚੇ ਉਨ੍ਹਾਂ ਦੇ ਯਾਰੋ ਅੱਜਕਲ੍ਹ
ਸੰਪਰਕ : ਯਾਦ ਦੀਦਾਵਰ
‘ਅਮਰਾਓ ਨਿਵਾਸ, ਸਰੂਪ ਨਗਰ, ਰਾਓਵਾਲੀ।
+916284336773