ਰਾਜਨੀਤਿਕ ਲੜਾਈਆਂ

(ਸਮਾਜ ਵੀਕਲੀ)

ਜਾਗਰੁਕਤਾ ਵੱਧ ਰਹੀ ਆਪਣੇ ਹੱਕਾਂ ਲਈ,
ਅਖਬਾਰਾਂ ਭਰੀਆਂ ਰਹਿਣ ਨਾਲ ਰਾਜਸੀ ਲੜਾਈਆਂ।
ਛੋਟੇ ਛੋਟੇ ਮਸਲੇ ਵੀ ਪਰਿਵਾਰਿਕ ਪੱਧਰ ਤੇ,
ਰਾਜਨੀਤਕ ਘੁੰਡੀਆਂ ਨਾਲ ਲੈਣ ਅੰਗੜਾਈਆਂ।

ਕੌਮਾਂਤਰੀ ਪੱਧਰ ਤੇ ਪਾਕਿਸਤਾਨ ਵਿਚ,
ਦਿਨ-ਦਿਹਾੜੇ ਇਮਰਾਨ ਗਰੁੱਪ ਤੇ ਗੋਲੀਆਂ ਚੱਲੀਆਂ।
ਪੰਜਾਬ ‘ਚ ਅਕਾਲੀ ਦਲ ਸੁਖਬੀਰ ਤੋਂ ਕਾਬੂ ਨ੍ਹੀਂ ਹੁੰਦਾ,
ਵਿਰੋਧੀ ਗਰੁੱਪ ਉਗਮ ਰਹੇ, ਪੁਰਾਣੇ ਲੀਡਰਾਂ ਦੀਆਂ ਚੜ੍ਹਨ ਖੱਲੀਆਂ।

ਉੱਤਰੀ ਕੋਰੀਆ ਦਾ ਹੰਕਾਰੀ ਡਿਕਟੇਟਰ,
ਆਪਣੇ ਪਰਮਾਣੂ ਪ੍ਰੀਖਣਾਂ ਨਾਲ ਪੂਰੀ ਦੁਨੀਆਂ ਡਰਾਵੇ
ਯੂਕਰੇਨ ਦਾ ਜਲਿੰਸਕੀ ਬਿਗਾਨੀ ਸ਼ਹਿ ਤੇ,
ਮੁੱਛ ਕਟਵਾ ਕੇ “ਨਾ ਇਧਰ ਦਾ ਨਾ ਉਧਰਦਾ” ਕਹਾਵੇ।

ਕਰਨਾਟਕ ਦੇ ਵਿੱਚ ਮਲਕਾਰਜੁਨ ਖੜਗੇ ਖੜਕਦਾ,
ਮੋਦੀ ਨੂੰ ਵੰਗਾਰੇ,ਮੋਰਬੀ ਪੁੱਲ ਹਾਦਸੇ ਦੀ ਕਰੋ ਪੜਤਾਲ
ਕੇਜਰੀਵਾਲ ਦੀ ਪਾਰਟੀ ਦੇ ਪੱਬ ਲੱਗਣ ਨ੍ਹੀਂ ਦਿੰਦੇ,
ਬੀਜੇਪੀ ਦੀ ਸ਼ਾਖ ਨੂੰ ਖੋਰਾ ਲੱਗਣ ਨਾਲ ਹੋਇਆ ਬੁਰਾ ਹਾਲ।

ਗੁਰੂ ਗੋਬਿੰਦ ਸਿੰਘ ਜੀ ਨੇ ਮੀਰੀ ਪੀਰੀ ਨੂੰ ਇਕੱਠਾ ਕੀਤਾ,
ਸੰਤ ਸਿਪਾਹੀ ਬਣਕੇ ਲੜੇ ਦੇਸ਼ ਲਈ ਪਰਿਵਾਰ ਕੀਤਾ ਕੁਰਬਾਨ।
ਲਾਲਚ ਕਿਸੇ ਗੱਲ ਦਾ ਨਹੀਂ ਕੀਤਾ ,
ਆਪਣਾ ਆਪ ਵੀ ਵਾਰਿਆ ਯਾਦ ਕਰਦਾ ਕੁੱਲ ਜਹਾਨ

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਘਰ ਦੀ ਲਾਜ
Next articlePKL 9: Akash Shinde’s Super 10 powers Puneri Paltan to massive victory over U.P. Yoddhas