ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨੇ ਪੱਤਰਕਾਰ ਬਲਵੀਰ ਸਿੰਘ ਬੱਧਣ ਨੂੰ ਕੀਤੀਆਂ ਸ਼ਰਧਾਂਜਲੀਆਂ ਭੇਟ

ਫੋਟੋ ਅਜਮੇਰ ਦੀਵਾਨਾ
ਵੱਖ ਵੱਖ ਫਰੰਟਾਂ ਤੇ ਕੰਮ ਕਰਨ ਵਾਲੇ ਸੂਝਵਾਨ, ਮਿੱਠ ਬੋਲੇ, ਮਿਲਸਾਰ ਤੇ ਇਮਾਨਦਾਰ ਤੇ ਵਿਅਕਤੀ ਦਾ ਜੱਗ ਤੋਂ ਤੁਰ ਜਾਣਾ ਅਸਿਹ 
ਹੁਸ਼ਿਆਰਪੁਰ, (ਸਮਾਜ ਵੀਕਲੀ), ( ਤਰਸੇਮ ਦੀਵਾਨਾ ) ਸਮਾਜ ਅੰਦਰ ਬਹੁਤ ਘੱਟ ਲੋਕ ਅਜਿਹੇ ਹੁੰਦੇ ਹਨ ਜਿਨਾਂ ਵੱਲੋਂ ਆਪਣਾ ਸਮੁੱਚਾ ਜੀਵਨ ਲੋਕ ਭਲਾਈ ਦੇ ਲੇਖੇ ਲਗਾਇਆ ਜਾਂਦਾ ਹੋਵੇ। ਅਜਿਹੇ ਇਨਸਾਨ ਸਮਾਜ ਅੰਦਰ ਵਿਚਰਦਿਆਂ ਪਛੜੇ ਵਰਗਾਂ ਦੀਆਂ ਜੀਵਨ ਹਾਲਤਾਂ ਨੂੰ ਬਿਹਤਰ ਬਣਾਉਣ ਅਤੇ ਦੂਜਿਆਂ ਨੂੰ ਜੀਵਨ ਜਾਂਚ ਸਿਖਾਉਣ ਲਈ ਇੱਕ ਪ੍ਰੇਰਨਾ ਸਰੋਤ ਬਣ ਜਾਂਦੇ ਹਨ। ਅਜਿਹਾ ਹੀ ਇੱਹ ਪੱਤਰਕਾਰ ਸਾਥੀ ਬਲਬੀਰ ਸਿੰਘ ਬੱਧਣ  ਸੀ ਜੋ 20 ਫਰਵਰੀ ਨੂੰ ਇੱਕ ਐਕਸੀਡੈਂਟ ਦੌਰਾਨ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨਾਂ ਨਮਿੱਤ ਪਿੰਡ ਜੌਹਲਾ ਵਿਖੇ ਪਹਿਲਾਂ ਉਹਨਾਂ ਦੇ ਘਰ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਵਿਰਾਗਮਈ ਕੀਰਤਨ ਹੋਏ, ਅਰਦਾਸ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਸ਼ੋਕ ਤੇ ਸ਼ਰਧਾਂਜਲੀ ਸਮਾਗਮ ਵਿਚ ਸਮਾਜਿਕ, ਜਥੇਬੰਦਕ, ਰਾਜਨੀਤਿਕ ਨੇਤਾਵਾਂ ਅਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਵੱਲੋਂ ਨਮ ਅੱਖਾਂ ਨਾਲ ਹਾਜਰੀ ਭਰੀ ਗਈ। ਇਕਬਾਲ ਸਿੰਘ ਜੌਹਲ ਨੇ ਸਟੇਜ ਦੀ ਕਾਰਵਾਈ ਚਲਾਉਂਦਿਆਂ ਆਈਆਂ ਸੰਗਤਾਂ ਪੱਤਰਕਾਰ ਬਲਵੀਰ ਸਿੰਘ ਬੱਧਨ ਦੇ ਜੀਵਨ ਬਾਰੇ ਸੰਖੇਪ ਵਿਚ ਦੱਸਦਿਆ ਕਿਹਾ ਕਿ ਬਧਨ ਇੱਕ ਬਹੁਤ ਵਧੀਆ, ਮਿੱਠ ਬੋਲੜਾ, ਇਮਾਨਦਾਰ ਤੇ ਮਿਲਣਸਾਰ ਵਿਅਕਤੀ ਸੀ ਜਿਸ ਦੇ ਅਕਾਲ ਚਲਾਨਾ ਕਰਨ ਨਾਲ ਪਿੰਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦਾ ਛੋਟਾ ਭਰਾ ਪਰਮਜੀਤ ਸਿੰਘ ਇਸ ਸਮੇਂ ਪਿੰਡ ਦਾ ਸਰਪੰਚ ਹੈ ਜੋ ਉਸ ਦੀ ਤਰ੍ਹਾਂ ਲੋਕਾਂ ਦੀ ਸੇਵਾ ਵਿੱਚ ਅਥਾ ਵਿਸ਼ਵਾਸ ਰੱਖਦਾ ਹੈ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਬੇਟੀਆਂ ਸਮੇਤ ਮਾਤਾ ਅਤੇ ਤਿੰਨ ਭਰਾ ਛੱਡ ਗਿਆ ਹੈ। ਇਸ ਮੌਕੇ ਅਕਾਲੀ ਲੀਡਰ ਕਮਲਜੀਤ ਸਿੰਘ ਕੁਲਾਰ, ਇਨਸਾਫ਼ ਦੀ ਅਵਾਜ ਦੇ ਪੰਜਾਬ ਦੇ ਪ੍ਰਧਾਨ ਜਗਵੀਰ ਸਿੰਘ ਅਤੇ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਆਪਣੇ ਸੰਬੋਧਨ ਵਿੱਚ ਸ਼ਾਂਤ ਸੁਭਾਅ, ਮਿਲਾਪੜਾ, ਇਮਾਨਦਾਰ ਅਤੇ ਲੋਕਾਂ ਦੇ ਕੰਮ ਆਉਣ ਵਾਲਾ ਦੱਸਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ ਉੱਥੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੰਤ ਵਿੱਚ ਸਥਾਨਕ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਵੀ ਆਪਣੇ ਸੰਬੋਧਨ ਵਿੱਚ ਪੱਤਰਕਾਰ ਬਲਵੀਰ ਸਿੰਘ ਬੱਧਨ ਅਤੇ ਪਰਿਵਾਰ ਨੂੰ ਪਿੰਡ ਲਈ ਅਗਾਂਹ ਵਧੂ ਕੰਮ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਅਜਿਹੇ ਪਰਿਵਾਰ ਘੱਟ ਹੀ ਮਿਲਦੇ ਹਨ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਆਏ ਹੋਏ ਸਮੂਹ ਆਗੂਆਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਬਧਨ ਪਰਿਵਾਰ ਵੱਲੋਂ ਅੰਤਿਮ ਅਰਦਾਸ ਉਪਰੰਤ ਸ਼ੋਕ ਤੇ ਸ਼ਰਧਾਂਜਲੀ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੰਟਰਨੈਸ਼ਨਲ ਉੱਘੇ ਗਾਇਕ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਦੀ 37ਵੀਂ ਬਰਸੀ ‘ਤੇ ਸੱਭਿਆਚਾਰਕ ਮੇਲਾ 9 ਮਾਰਚ ਨੂੰ
Next articleਰਾਮਗੜੀਆ ਲਹਿਰ ਫਾਊਂਡੇਸ਼ਨ ਅਤੇ ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਨੇ ਕੀਤੀ ਵਿਸ਼ਾਲ ਕਨਵੇਸ਼ਨ