ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਕੀਤੀ ਖਾਸ ਤੌਰ ਤੇ ਸ਼ਿਰਕਤ
ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਚਾਉਣ ਲਈ ਪੋਲੀਓ ਦੀਆਂ ਦੋ ਬੂੰਦਾਂ ਪਿਲਾਉਣਾ ਸਭ ਤੋਂ ਉੱਤਮ ਕਾਰਜ – ਰਾਜਿੰਦਰ ਕੌਰ ਰਾਜ
ਕਪੂਰਥਲਾ, (ਕੌੜਾ )– ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਪਲਸ ਪੋਲੀਓ ਮੁਹਿੰਮ ਦੇ ਤਹਿਤ ਐਸ.ਐਚ ਸੀ. ਮੋਰਾਂਵਾਲਾ ਦੇ ਸਿਵਲ ਸਰਜਨ ਡਾ ਰੀਟਾਬਾਲਾ ਦੀ ਅਗਵਾਈ ਹੇਠ, ਐਸ.ਐਸ. ਓ ਡਾ ਮੋਹਨਪ੍ਰੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ ਦੀ ਦੇਖ ਰੇਖ ਹੇਠ, ਲੈਸਨਕ ਪ੍ਰੋਗਰਾਮ ਪਲਸ ਪੋਲੀਓ ਤਹਿਤ ਬੱਚਿਆਂ (0-5 ਸਾਲ) ਨੂੰ ਦਵਾਈ ਪਿਲਾਈ ਗਈ। ਇਸ ਪ੍ਰੋਗਰਾਮ ਤਹਿਤ ਦੇ ਸ਼ਾਲਾਪੁਰ ਦੋਨਾਂ ਦੇ ਨਾਲ ਲੱਗਦੇ ਛੇ ਪਿੰਡਾਂ ਕਮਾਲਪੁਰ , ਅੱਲਾ ਦਿੱਤਾ, ਲਾਟੀਆਂਵਾਲ, ਅਹਿਮਦਪੁਰ, ਮੋਠਾਂਵਾਲ ਵਿਚ ਪਲਸ ਪੋਲੀਓ ਦੇ ਬੂਥ ਲਗਾਏ ਗਏ। ਜਿਸ ਵਿੱਚ ਕਪੂਰਥਲਾ ਤੋਂ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜਿਲ੍ਹਾ ਸਕੱਤਰ ਰਾਜਿੰਦਰ ਕੌਰ ਰਾਜ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਤੇ ਬੱਚਿਆਂ ਦੇ ਮਾਪਿਆਂ ਨੂੰ ਇੱਕ ਖਾਸ ਸੁਨੇਹਾ ਦਿੱਤਾ। ਰਾਜਿੰਦਰ ਕੌਰ ਰਾਜ ਨੇ ਕਿਹਾ ਕਿ ਆਪਣੇ ਬੱਚਿਆਂ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਤੇ ਇਕ ਸਿਹਤਮੰਦ ਜ਼ਿੰਦਗੀ ਦੇਣ ਲਈ ਪੋਲੀਓ ਦੀਆਂ ਬੂੰਦਾਂ ਜਰੂਰ ਪਿਲਾਉਣੀਆਂ ਚਾਹੀਦੀਆਂ ਹਨ ।ਕਿਉਂਕਿ ਅਗਰ ਦੋ ਬੂੰਦਾਂ ਸਾਡੇ ਬੱਚਿਆਂ ਦੀ ਜ਼ਿੰਦਗੀ ਚ ਆਉਣ ਵਾਲੇ ਕਿਸੀ ਜਾਨਲੇਵਾ ਬਿਮਾਰੀ ਨੂੰ ਟਾਲ ਦੇਣ ਤਾਂ ਇਸ ਤੋਂ ਉੱਤਮ ਕਾਰਜ ਹੋਰ ਕੀ ਹੋ ਸਕਦਾ ਹੈ।ਇਸ ਲਈ ਹਰ ਘਰ ਆਪਣੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਓ ਤੇ ਉਹਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਕਰੋ। ਜਿਕਰਯੋਗ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ਹਨ , ਇਹਨਾਂ ਸਾਰੇ ਪਿੰਡਾਂ ਦੀ ਕੁੱਲ ਅਬਾਦੀ 8861 ਹੈ ਜਿੱਥੇ ਕੁੱਲ ਬੱਚਿਆਂ ਦੀ ਗਿਣਤੀ 934 ਹੈ ।ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਪੋਲੀਓ ਬੂੰਦਾਂ ਪਿਲਾਉਣ ਦਾ ਇਹ ਸਿਲਸਿਲਾ ਲਗਾਤਾਰ 3,4, 5 ਤਰੀਕ ਤੱਕ ਜਾਰੀ ਰਹੇਗਾ। ਜਿਸ ਵਿੱਚ ਦੂਸਰੇ ਤੇ ਤੀਸਰੇ ਦਿਨ ਹਾਊਸ ਐਕਟੀਵਿਟੀ ਕੀਤੀ ਜਾਵੇਗੀ ਤਾਂ ਜੌ ਕੋਈ ਵੀ ਬੱਚਾ ਜਿੰਦਗੀ ਦੀਆਂ ਇਹਨਾਂ ਦੋ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਇਸਦੇ ਨਾਲ ਹੀ ਮਾਈਗਰੇਟਰੀ ਲੇਬਰ ਨੂੰ ਸਪੈਸ਼ਲ ਜਾਕੇ ਦਵਾਈ ਪਿਲਾਈ ਜਾਵੇਗੀ।ਇਸ ਦੌਰਾਨ ਕਪੂਰਥਲਾ ਤੋ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਜਿਲਾ ਸਕੱਤਰ ਰਜਿੰਦਰ ਕੌਰ ਰਾਜ ਸਮੇਤ ਐਸ ਐਚ ਸੀ ਮੋਠਾਂਵਾਲ ਦੇ ਸਟਾਫ ਮੈਂਬਰ ਮੌਜੂਦ ਰਹੇ। ਜਿਨ੍ਹਾਂ ਵਿੱਚ ਸੁਪਰਵਾਇਜ਼ਰ ਪਰਜਿੰਦਰ ਸਿੰਘ , ਫਾਰਮੇਸੀ ਅਫਸਰ ਮਨਜੀਤ ਕੌਰ ਏ ਐਨ ਐਮ , ਰਮੇਸ਼ ਕੁਮਾਰ ਮੇਕ ਵਰਕਰ, ਸਰਬਜੀਤ ਕੌਰ ਏ ਐਨ ਐਮ , ਲੇਕਿਨ ਆਸ਼ਾ ਫ਼ਮਿਕੀ ਟੇਟਰ ਆਸ਼ਾ ਵਰਕਰ ਤੇ ਸਫ਼ਾਈ ਸੇਵਕ ਅਤੇ ਹੋਰ ਪਿੰਡ ਵਾਸੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly