ਬਸਪਾ , ਬਹੁਜਨ ਸਮਾਜ ਅਤੇ ਬਹੁਜਨ ਸਮਾਜ ਦੇ ਸੰਗਠਨਾਂ ਦੀਆਂ ਨੀਤੀਆਂ ਅਤੇ ਮੌਜੂਦਾ ਹਾਲਾਤ !

ਵਿਸ਼ਾਲ ਖੈਰਾ

(ਸਮਾਜ ਵੀਕਲੀ)

 

ਇੱਕ ਲੇਖਕ ਨੂੰ ਮਸ਼ਹੂਰ ਹੋਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਹ ਸਿਰਫ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦਾ ਗੁਲਾਮ ਬਣ ਕੇ ਰਹਿ ਜਾਵੇਗਾ, ਜੇ ਅਸੀਂ ਹਰ ਨਵੀਂ ਕਿਤਾਬ ਜਾ ਲੇਖ ਲਿਖਣ ਤੋਂ ਬਾਅਦ ਕੁਝ ਪ੍ਰਸ਼ੰਸਕਾਂ ਨੂੰ ਨਹੀਂ ਗਵਾਉਂਦੇ ਤਾਂ ਸਮਝ ਲਓ ਲੇਖਕਾਂ ਵਿੱਚ ਕਿਤੇ ਨਾ ਕਿਤੇ ਜਰੂਰ ਗੜਬੜ ਹੈ! ਉਪਰੋਕਤ ਨੂੰ ਮੁੱਖ ਰੱਖਦੇ ਹੋਏ ਪ੍ਰਸ਼ੰਸਕਾ ਦੀਆਂ ਉਮੀਦਾਂ ਅਤੇ ਇੱਛਾਵਾਂ ਦਾ ਗੁਲਾਮ ਨਾ ਹੁੰਦੇ ਹੋਏ ਸੱਚ ਨੂੰ ਧਿਆਨ ਨਾਲ ਪੜਨ ਤੇ ਸਮਜਣ ਦੀ ਮੇਰੇ ਵੱਲੋਂ ਬੇਨਤੀ ਜਰੂਰ ਹੈ ! ਭਾਰਤ ਦੇਸ਼ ਵਿੱਚ ਭਾਜਪਾ, ਕਾਂਗਰਸ, ਆਪ, ਬਸਪਾ 4 ਰਾਸ਼ਟਰੀ ਪਾਰਟੀਆਂ ਮੁੱਖ ਹਨ ਜੋ ਇੱਕ ਦੂਜੇ ਦੇ ਵਿਪਰੀਤ ਰਾਜਨੀਤਕ ਲੜਾਈ ਲੜਦੀਆ ਹਨ !

ਹਰ ਪਾਰਟੀ ਦੀ ਆਪਣੀ ਇੱਕ ਵਿਚਾਰਧਾਰਾ ਹੈ ਪਰ ਹਾਂ ਬਸਪਾ ਤੋ ਇਲਾਵਾ ਬਾਕੀ ਬਾਕੀ ਪਾਰਟੀਆਂ ਦੀ ਵਿਚਾਰਧਾਰਾ ਵਿੱਚ ਫਰਕ ਵੀ ਨਹੀਂ ਹੈ ਜੋ ਕਿ ਸਮਾਨਤਾ ਸੁਤੰਤਰਤਾ ਭਾਈਚਾਰੇ ਤੋ ਵੀ ਰਹਿਤ ਹਨ ਮਤਲਬ ਲੱਗਭੱਗ ਤਿੰਨਾ ਪਾਰਟੀਆਂ ਦੀ ਵਿਚਾਰਧਾਰਾ ਮਿਲਦੀ ਜੁਲਦੀ ਹੀ ਹੈ, ਕਿਉਂਕਿ ਸਾਹਿਬ ਕਾਂਸ਼ੀ ਰਾਮ ਦੀ ਬਸਪਾ ਬਹੁਜਨ ਸਮਾਜ ਦੀ ਸੱਤਾ ਪਰਿਵਰਤਨ, ਉਦੇਸ਼ (ਸੱਤਾ ਪ੍ਰਾਪਤੀ ),ਲਕਸ਼ (ਵਿਵਸਥਾ ਪਰਿਵਰਤਨ) ਦੀ,ਸ਼ਾਸਕ ਕਰਤਾ ਜਮਾਤ ਦੀ ਗੱਲ ਕਰਦੀ ਹੈ ਮਤਲਬ ਸਮਾਨਤਾ ਸੁਤੰਤਰਤਾ ਭਾਈਚਾਰੇ ਦੀ ਗੱਲ!
ਲੇਖ ਵਿੱਚ ਗੱਲ ਸਿਰਫ ਤਿੰਨ ਵਿਸ਼ਿਆ ਤੇ ਹੀ ਕਰਨੀ ਹੈ ਜੋ ਕੇ ਮੇਰੇ ਨਿੱਜੀ ਵਿਚਾਰ ਹਨ ਇਸ ਕਰਕੇ ਵਿਸ਼ਾ ਹੈ:-
(1) ਬਸਪਾ
(2) ਬਹੁਜਨ ਸਮਾਜ
(3) ਬਹੁਜਨ ਸਮਾਜ ਦੇ ਸੰਗਠਨ!

ਬਸਪਾ:- ਸਾਹਿਬ ਕਾਂਸ਼ੀ ਰਾਮ ਜੀ ਦੁਆਰਾ 14 ਅਪ੍ਰੈਲ ਨੂੰ ਬਸਪਾ ਨੂੰ ਸਥਾਪਿਤ ਕਰਨ ਦਾ ਮਤਲਬ ਸੀ ਬਹੁਜਨ ਸਮਾਜ ਨੂੰ ਬਹੁਜਨ ਸਮਾਜ ਦੇ ਰਹਿਬਰ ਤਥਾਗਤ ਬੁੱਧ, ਡਾ. ਅੰਬੇਡਕਰ. ਮਹਾਤਮਾ ਫੂਲੇ, ਰਾਮਾਸਵਾਮੀ ਪੇਰਿਅਰ ਜੀ ਤੇ ਹੋਰ ਰਹਿਬਰਾਂ ਦੀ ਵਿਚਾਰਧਾਰਾ ਹੇਠ ਇਕੱਤ੍ਰਿਤ ਕਰਨਾ ਮਤਲਬ ਮਿਸ਼ਨ ਪ੍ਰੀਭਾਸ਼ਾ ਮੁਤਾਬਕ ਸੱਤਾ ਪਰਿਵਰਤਨ, ਜਿਸ ਨੂੰ ਉਦੇਸ਼ ਕਿਹਾ ਜਾ ਸਕਦਾ ਹੈ ,ਲਕਸ਼ (ਵਿਵਸਥਾ ਪਰਿਵਰਤਨ) ਜਾ ਸ਼ਾਸਕ ਕਰਤਾ ਜਮਾਤ ਤਿਆਰ ਕਰਨਾ! ਜਿਸ ਨੂੰ ਇੱਕ ਲਾਇਨ ਵਿੱਚ ਮਿਸ਼ਨ ਪਰਿਭਾਸ਼ਾ ਵੀ ਕਿਹਾ ਜਾ ਸਕਦਾ ਹੈ ਪਰ ਮੌਕੇ ਦੇ ਲੀਡਰਾਂ ਨੇ ਬਜਾਏ ਇਸਦੇ ਵਿਚਾਰਧਾਰਾ ਵਿੱਚ ਫੇਰਬਦਲ ਕਰ ਦਿੱਤੇ ਅਤੇ ਬ੍ਰਾਹਮਣ ਨੂੰ ਅੰਦੋਲਨ ਵਿੱਚ ਲਿਆ ! ਜਿੱਥੇ ਤੱਕ ਮੈ ਘੋਖਿਆ ਹੈ ਕਾਂਗਰਸਆ, ਭਾਜਪਾ ਤੇ ਹੋਰ ਪਾਰਟੀਆਂ ਖੁੱਦ ਨੂੰ ਹਿੰਦੂ ਹੋਣ ਤੇ ਗਰਵ ਮਹਿਸੂਸ ਕਰ ਰਹੀਆਂ ਹਨ ਉੱਥੇ ਸਾਡੇ ਪਾਰਟੀ ਵਰਕਰਾਂ ਅਤੇ ਨੇਤਾਵਾਂ ਨੇ ਬੁੱਧ ਧੰਮ ਵੀ ਨਹੀ ਅਪਣਾਇਆ ਸਗੋਂ ਇਸ ਵਿਸ਼ੇ ਤੇ ਵੀ ਸ਼ਰਮ ਮਹਿਸੂਸ ਕਰ ਰਹੇ ਹਨ!

ਸਿੱਟੇ ਵੱਜੋਂ ਵਿਚਾਰਧਾਰਾ ਤਾ ਕਮਜੋਰ ਹੋਣੀ ਹੀ ਸੀ ਨਾ ? ਜਿਸ ਨਾਲ ਹੇਠਲੇ ਪੱਧਰ ਦੇ ਵੋਟਰਾ ਦਾ ਹੌਸਲਾ ਕਮਜੋਰ ਹੋਇਆਂ, ਜਿਸ ਦਾ ਨੁਕਸਾਨ ਮੌਜੂਦਾ ਅਤੇ ਆਉਣ ਵਾਲੇ ਸਮੇਂ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਨਾ ਸੰਭਲੇ ਤਾ ਨਤੀਜੇ ਹੋਰ ਭਿਆਨਕ ਮਿਲਣਗੇ! ਇਸ ਵੱਲ ਹਾਈ ਕਮਾਂਡ ਨੂੰ ਸਮੇਂ ਰਹਿੰਦੇ ਮੰਥਨ ਕਰਨਾ ਚਾਹੀਦਾ ਹੈ ਅਤੇ ਇਸ ਮੁੱਦੇ ਵੱਲ ਗੰਭੀਰਤਾ ਨਾਲ ਧਿਆਨ ਦੇਣਾ ਚਾਹਿਦਾ ਹੈ! ਇਹ ਹੀ ਸਾਡੇ ਸੱਭ ਦੇ ਅਤੇ ਦੇਸ਼ ਹਿੱਤ ਵਿੱਚ ਹੈ। ਬਹੁਜਨ ਸਮਾਜ :- ਗੁਲਾਮ ਬਹੁਜਨ ਵਰਗ ਨੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਨੂੰ ਸੱਤਾ ਵਿੱਚ ਲਿਆਂਦਾ ਪਰ ਅਗਿਆਨਤਾ/ਨਾ-ਸਮਝੀ ਅਤੇ ਉਪਰੋਕਤ ਕਾਰਨਾ ਕਰਕੇ ਬਸਪਾ ਨੂੰ ਜਿਆਦਾਤਰ ਪਿੱਛੇ ਹੀ ਰੱਖਿਆ ਹੈ! ਸਾਹਿਬ ਕਾਂਸ਼ੀ ਰਾਮ ਜੀ ਦੀ ਸੱਖਤ ਮਿਹਨਤ ਸਦਕਾ ਇਨ੍ਹਾਂ ਜਰੂਰ ਹੈ ਕਿ ਉੱਤਰ ਪਰਦੇਸ ਵਰਗੇ ਰਾਜਾਂ ਵਿੱਚ ਪਕੜ ਜਰੂਰ ਮਜ਼ਬੂਤ ਬਣਾਈ ਅਤੇ ਬਾਕੀ ਰਾਜਾਂ ਵਿੱਚ ਅਟੁੱਟ ਵੋਟਰ 1984 ਤੋ ਹਾਲੇ ਤੱਕ ਸੰਘਰਸ਼ ਸ਼ੀਲ ਤਾ ਹੈ ਪਰ ਵਰਕਰ ਬਿਨ੍ਹਾਂ ਸੋਚੇ ਸਮਝੇ ਬਸਪਾ ਦੀਆਂ ਕੁੱਝ ਗਲਤ ਨੀਤੀਆਂ ਕਾਰਨ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਹੋਣ ਵਿੱਚ ਕੋਈ ਫਾਇਦਾ ਨੁਕਸਾਨ ਨਹੀਂ ਸਮਝ ਰਿਹਾ !

ਬਹੁਜਨ ਸਮਾਜ ਦੀ ਆਪਣੀ ਰਾਜਨੀਤਕ ਪਾਰਟੀ ਜਰੂਰ ਹੋਣੀ ਚਾਹੀਦੀ ਹੈ ਜੇਕਰ ਨੀਤੀਆਂ ਨਹੀਂ ਸਹੀ ਤਾ ਵਿਚਾਰਧਾਰਾ ਦੇ ਬਲਬੂਤੇ ਇਮਾਨਦਾਰ ਨੇਤਾ ਜਾ ਵਰਕਰ ਇਸ ਦਾ ਕੋਈ ਹੋਰ ਵਿਕਲਪ ਖੋਜ ਕਰਨ, ਚਾਹੇ ਨਵੀਂ ਪਾਰਟੀ ਵਿਕਲਪ ਕਿਉਂ ਨਾ ਹੋਵੇ ! ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਵੀ ਬਹੁਜਨਾ ਲਈ ਰਾਜਨੀਤਕ ਪਾਰਟੀ ਅਤੇ ਧਰਮ ਦੀ ਅਹਿਮੀਅਤ ਨੂੰ ਸਮਝਦੇ ਹੋਏ ਜਦੋ, 18 ਮਾਰਚ 1956 ਨੂੰ ਸ਼ਕੂਲਡ ਕਾਸਟਸ ਫੈਡਰੇਸ਼ਨ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆਗਰਾ ਆਏ। ਰਾਮ ਲੀਲਾ ਮੈਦਾਨ ਵਿਚ ਹੋਏ ਇੱਕ ਵਿਸ਼ਾਲ ਇਕੱਠ ਅੰਦਰ ਉਹਨਾਂ ਨੇ ਕਿਹਾ ਕਿ ਬਿਨਾਂ ਆਪਣੀ ਪਾਰਟੀ ਦੇ ਹੋਰ ਕੋਈ ਵੀ ਪਾਰਟੀ, ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਦੀ। ਉਹਨਾਂ ਨੇ ਇਹ ਵੀ ਕਿਹਾ, ਧਰਮ ਬਦਲੀ ਕਰੋ। ਬਿਨਾਂ ਧਰਮ ਤੋਂ ਸਾਡਾ ਸੰਘਰਸ਼ ਜੀਊਂਦਾ ਨਹੀਂ ਰਹੇਗਾ 1917 ਵਿੱਚ ਹੀ ਬਾਬਾ ਸਾਹਿਬ ਨੇ ਕਿਹਾ ਸੀ ਕਿ ਅਸੀਂ ਹਿੰਦੂ ਨਹੀਂ ਹਾਂ। ਜੇ ਅਸੀਂ ਹਿੰਦੂ ਹੁੰਦੇ ਤਾਂ ਅਛੂਤ ਨਾ ਹੁੰਦੇ, ਮੰਦਰਾਂ ਦੇ ਪੁਜਾਰੀ ਹੁੰਦੇ।

ਮੈਂ ਦਲਿਤ ਵਰਗਾਂ ਨੂੰ ਬੁੱਧ ਧਰਮ ਦੇ ਰਿਹਾ ਹਾਂ ਜਿਸ ਵਿੱਚ ਅੰਤਰਰਾਸ਼ਟਰੀ ਭਾਈਚਾਰਾ ਹੈ ਅਤੇ ਇਹ ਧਰਮ, ਇਨਸਾਫ ਬਰਾਬਰੀ ਤਰੀਭਾਵ ਮਾਨਵਤਾ ਦੀ ਸੇਵਾ ਉੱਤੇ ਜ਼ੋਰ ਦਿੰਦਾ ਹੈ।ਬਾਬਾ ਸਾਹਿਬ ਨੇ ਇਹ ਵੀ ਕਿਹਾ ਕਿ ਦਲਿਤ ਵਰਗਾਂ ਵਿੱਚੋਂ ਪੜ੍ਹੇ ਲਿਖੇ ਵਰਗਾਂ ਨੇ ਉਹਨਾਂ ਨੂੰ ਧੋਖਾ ਦਿੱਤਾ ਹੈ, “ਮੈਨੂੰ ਆਸ ਸੀ ਕਿ ਪੜ੍ਹ-ਲਿਖ ਕੇ ਉਹ ਆਪਣੇ ਦਲਿਤ ਭੈਣਾਂ ਭਰਾਵਾਂ ਦੀ ਸੇਵਾ ਕਰਨਗੇ ਪਰ ਬਾਬੂਆਂ ਦੀ ਭੀੜ ਦੇਖ ਕੇ ਮੈਨੂੰ ਨਿਰਾਸ਼ਾ ਹੁੰਦੀ ਹੈ ਜਿਹੜੇ ਬੱਸ ਆਪਣਾ ਪੇਟ ਪਾਲਣ ਵਿੱਚ ਹੀ ਲੱਗੇ ਰਹਿੰਦੇ ਹਨ।” ਅੱਜ ਸਮਾਜ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਆਪਣੇ ਪਰਾਏ ਦਾ ਫਰਕ ਸਮਜਣ ਵਿੱਚ ਅਸਮਰੱਥ ਹਨ ! ਸੋ ਸਾਨੂੰ ਰਾਜਨੀਤਕ ਸੋਚ ਬਾਰੇ ਇੱਥੇ ਮਜਬੂਤ ਮਨ ਨਾਲ ਸਪੱਸ਼ਟ ਸੋਚਣ ਦੀ ਜਰੂਰਤ ਹੈ ! ਹੁਣ ਤਾ ਸਮਾਜ ਦੀ ਵਾਂਗਡੋਰ ਜੇ ਸਹੀ ਹੱਥਾਂ ਵਿੱਚ ਨਾ ਆਈ ਤਾ ਬਹੁਜਨ ਸਮਾਜ ਲੀਹੋ ਉਤਰੇਗਾ ਹੀ ਨਹੀ ਸਗੋਂ ਇੱਕ ਲੀਹ ਤੇ ਚੜਨ ਤੇ ਕਾਬਿਲ ਹੋਣ ਤੋ ਵੀ ਵਾਂਝਾ ਰਹਿ ਸਕਦਾ ਹੈ! ਪ੍ਰਭਾਵਸ਼ਾਲੀ, ਇਮਾਨਦਾਰ ਅਤੇ ਅਗਾਹ ਵਧੂ ਸੋਚ ਦੇ ਨੌਜਵਾਨਾਂ ਨੂੰ ਆਪਣੀ ਨਿੱਜੀ ਜਿਮੇਵਾਰੀ ਸਮਝਦੇ ਹੋਏ ਕੋਈ ਠੋਸ ਕਦਮ ਪੁਟੱਣ ਦੀ ਜਰੂਰਤ ਹੈ!

ਬੁਜਨ ਸਮਾਜ ਦੇ ਸੰਗਠਨ :- ਹੁੱਣ ਗੱਲ ਕਰਾਂਗੇ ਬਹੁਜਨ ਸਮਾਜ ਦੇ ਸੰਗਠਨਾ ਦੀ ਜੋ ਮੇਨ ਵਿਸ਼ਾ ਹੈ, ਜਿਸ ਕਰਕੇ ਪੋਸਟ ਪਾਉਣੀ ਜਰੂਰੀ ਸੀ! ਇਥੇ ਮੈਂ ਇਹ ਕਲੀਅਰ ਕਰ ਦੇਣਾ ਚਹੁੰਦਾ ਹਾਂ ਮੇਰੀ 37-38 ਸਾਲ ਉਮਰ ਹੋ ਗਈ ਹੈ ਪਰ ਜੇ ਮੈਂ ਬਸਪਾ ਲਈ ਕਦੇ ਬਤੌਰ ਰਾਜਨੀਤਕ ਕੰਮ ਨਹੀਂ ਕੀਤਾ ਹੈ ਤਾ ਘਰ ਘਰ ਬਸਪਾ ਲਈ ਈਰਖਾਵਾਦੀ ਭੰਡੀ ਪਰਚਾਰ ਨਹੀਂ ਕੀਤਾ ਹੈ ਜੇ ਕਿਤੇ ਕਮੀ ਪੇਸ਼ੀ ਵੀ ਦੱਸੀ ਹੈ ਤਾ ਬਸਪਾ ਦੇ ਪ੍ਰਸਾਰ ਲਈ ਜਾ ਅੱਗੇ ਵਢਾਵਾ ਦੇਣ ਲਈ ਹੀ ਦੱਸੀ ਹੈ ਨਾ ਕਿ ਉਚ ਵਰਗ ਦੇ ਅਹੁਦਿਆਂ ਲਈ ! ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਮੂਲ ਸਿਧਾਂਤਕ ਪ੍ਰਿਵਰਤਨ ਲਈ , ਸਮਾਜਿਕ ਪ੍ਰੀਵਰਤਨ ਲਈ ਧੰਮ ਦੇ ਮਾਧਿਅਮ ਤੋ ਜਰੂਰ ਸਮਾਜ ਸੇਵਾ ਕੀਤੀ ਹੈ। ਇਸ ਲਈ ਜੱਗਬੀਤੀ ਨਹੀਂ ਹੱਡਬੀਤੀ ਗੱਲ ਕਰਾਂਗਾ ! ਗੱਲ ਕਰਨ ਲਈ ਦੂਰ ਨਹੀਂ ਜਾਮਾਗਾ ਬੱਸ ਗੱਲ ਕਰਾਂਗੇ ਆਪਣੇ ਰਾਜ ਪੰਜਾਬ’ ਤੱਕ ਦੀ! ਜੇਕਰ ਜਿਆਦਾਤਰ ਸੰਗਠਨਾਂ ਦੀ ਘੋਖ ਕਰੀਏ ਤਾ ਅਣਗਿਣਤ ਅੰਬੇਡਕਰ ਜਥੇਬੰਦੀਆ ਦੇ,ਧੰਮ ਪਰਚਾਰਕਾਂ ਦੇ,ਸਮਾਜ ਸੇਵਕਾ ਦੇ, ਧਾਰਮਿਕ ਸੰਗਠਨ , ਰਾਜਨੀਤਕ ਤੇ ਗੈਰ ਰਾਜਨੀਤਕ ਸੰਗਠਨ ਹਨ, ਕੋਈ ਸ਼ੱਕ ਵੀ ਨਹੀਂ ਜੋ ਹਰ ਵਕਤ ਸਮਾਜਿਕ ਲੜਾਈਆਂ ਲਈ ਤਿਆਰਬਰ ਤਿਆਰ ਰਹਿੰਦੇ ਹਨ !

ਜਦੋਂ ਕਿਤੇ ਸਟੇਜੀ ਗੱਲ ਚੱਲਦੀ ਹੈ ਤਾਂ ਇਹ ਸੰਗਠਨ ਬਸਪਾ ਪੱਖੀ ਹੀ ਕਹਾਉਂਦੇ ਹਨ ਪਰ ਸੱਚਾਈ ਇੱਹ ਹੈ ਇਹ ਸੰਗਠਨ ਦਿਨ ਰਾਤ ਬਸਪਾ ਵਿਰੋਧੀ ਅਤੇ ਬਸਪਾ ਪ੍ਰਧਾਨ ਮਾਇਆਵਤੀ ਵਿਰੋਧੀ ਈਰਖਾਵਾਦੀ ਜਾਲ ਬੁਣਦੇ ਹਨ, ਜਿਹਨਾਂ ਨੇ ਨਕਾਬ ਤਥਾਗਤ ਬੁੱਧ, ਡਾ. ਅੰਬੇਡਕਰ. ਮਹਾਤਮਾ ਫੂਲੇ, ਪੇਰਿਅਰ ਦੀ ਵਿਚਾਰਧਾਰਾ ਦਾ ਪਹਿਨਿਆ ਹੋਇਆ ਹੈ ! ਜਦੋਂ ਤਾ ਇਲੈਕਸ਼ਨ ਹੁੰਦੇ ਹਨ ਇਹਨਾਂ ਜਿਆਦਾਤਰ ਸੰਗਠਨਾਂ ਦੀਆਂ ਮੀਟਿੰਗਾ ਤੇ ਸੈਟਿੰਗਾ ਹਰ ਰਾਜਨੀਤਕ ਪਾਰਟੀ ਨਾਲ ਬੰਦ ਕਮਰੇ ਵਿੱਚ ਹੁੰਦੀਆਂ ਹਨ! ਸ਼ਰਤ ਇਹ ਰੱਖੀ ਜਾਦੀ ਹੈ ਕਿ ਝੰਡਾ ਨੀਲਾ ਹੀ ਰਹੇਗਾ ਹੱਥ ਵਿੱਚ! ਜਿਆਦਾਤਰ ਤਾ ਹਰ ਪਾਰਟੀ ਹੀ ਮੈਂ ਆਪਣੇ ਮੂਹੋ ਕਹਿੰਦੀ ਸੁਣੀ ਹੈ ਕਿ ਇਹ ਸੰਗਠਨ ਹੈ ਹੀ ਸਾਡੀ ਪਾਰਟੀ ਦੇ! ਇਸੇ ਕਰਕੇ ਸਾਹਿਬ ਕਾਂਸ਼ੀ ਰਾਮ ਜੀ ਨੇ ਸੰਗਠਨ ਪ੍ਰਤੀ ਸਾਫ ਸਪਸ਼ਟ ਕਿਹਾ ਕਿ “ਮੈਂ ਅੰਬੇਡਕਰ ਤੋਂ ਸਿੱਖਿਆ ਕਿ ਅੰਦੋਲਨ ਕਿਵੇਂ ਚਲਾਉਣਾ ਹੈ ਅਤੇ ਅੰਬੇਡਕਰਵਾਦੀਆਂ ਤੋਂ ਸਿੱਖਿਆ ਕਿ ਅੰਦੋਲਨ ਕਿਵੇਂ ਨਹੀਂ ਚਲਾਉਣਾ ਹੈ।”ਜਦੋਂ ਸਾਡੀ ਕੋਈ ਦੇਣ ਨਹੀਂ ਪਾਰਟੀ ਨੂੰ, ਕੋਈ ਤਿਆਗ ਸਮਰਪਣ ਭਾਵਨਾ ਹੀ ਨਹੀਂ,ਫਿਰ ਸਾਡਾ ਕੋਈ ਫਰਜ ਨਹੀਂ ਬਣਦਾ ਬਸਪਾ ਪ੍ਰਧਾਨ ਆਈਰਨ ਲੇਡੀ ਖਿਲਾਫ ਕੂੜ ਪਰਚਾਰ ਕਰਨ ਦਾ ਜੇ ਕਮੀਆਂ ਦੀ ਗੱਲ ਕਰੀਏ ਸੱਭ ਵਿੱਚ ਹਨ ਜੋ ਵੱਡੇ ਕੰਮ ਕਰੇਗਾ ਵੱਡੀਆਂ ਗਲਤੀਆਂ ਵੀ ਕਰੇਗਾ !

ਹਾ ਜੇ ਇਹੀ ਪਾਰਟੀ ਪਰਧਾਨ ਇਹਨਾਂ ਸੰਗਠਨ ਦੇ ਪਰਧਾਨਾ ਦੇ ਕਹਿਣ ਤੇ ਟਿਕਟ ਜਾ ਪੰਜਾਬ ਪ੍ਰਧਾਨ ਲਗਾ ਦੇਵੇ ਤਾ ਇਹ ਖੁੱਸ਼ ਹਨ, ਕਿਉਂਕਿ ਇਹਨਾਂ ਲਈ ਸਿਰਫ ਬੱਲੇ ਬੱਲੇ ਜਿਆਦਾ ਮਾਇਨੇ ਰੱਖਦੀ ਹੈ ਇਹ ਸੰਗਠਨਾਂ ਲਈ ਹੋਰ ਕੁੱਝ ਨਹੀਂ ! ਇਸ ਲਈ ਹੁਣ ਇੱਥੇ ਇਹਨਾਂ ਸੰਗਠਨਾਂ ਦੇ ਪ੍ਰਧਾਨਾ ਵਿੱਚ ਈਰਖਾ ਜਨਮ ਲੈ ਰਹੀ ਹੈ, ਜਿਸ ਨਾਲ ਇਨ੍ਹਾਂ ਦੀ ਸੋਚ ਵਿੱਚ ਈਰਖਾਵਾਲੀ ਅਲੋਚਨਾ ਜਨਮ ਲੈ ਰਹੀ ਹੈ ਨਾ ਕਿ ਅਲੋਚਨਾ! ਇਹ ਜਥੇਬੰਦੀਆਂ ਦੇ ਪ੍ਰਧਾਨਾ ਵੱਲ ਜੇਕਰ ਨਿਗਾ ਮਾਰੀਏ ਤਾ ਇਹਨਾਂ ਦੇ ਘਰ ਦੀ ਕਿਸੇ ਔਰਤ ਮਾ ਭੈਣ ਨੇ (1-2 ਸੰਗਠਨਾਂ ਨੂੰ ਛੱਡਕੇ) ਪਾਰਟੀ ਲਈ ਕੰਮ ਨਹੀਂ ਕੀਤਾ ਹੋਵੇਗਾ ਤੇ ਸਵੇਰੇ ਚਾਹ ਪੀਣ ਤੋ ਪਹਿਲਾਂ ਹੀ ਪਾਰਟੀ ਖਿਲਾਫ ਪੋਸਟ ਲਿਖਣਗੇ ਤੇ ਮਾਇਵਤੀ ਬਾਰੇ ਉਲ-ਜਲੂਲ ਪਰਚਾਰ ਕਰਨਗੇ! ਹਾ ਕਰੋ, ਜਰੁੂਰ ਕਰੋ, ਭਾਜਪਾ, ਆਪ, ਕਾਂਗਰਸ ਵੀ ਇੱਹ ਹੀ ਕਰ ਰਹੀਆਂ ਹਨ ਪਰ ਉਹ ਬਸਪਾ ਪੱਖੀ ਹੋਣ ਦਾ ਢੋਂਗ ਤਾ ਨਹੀਂ ਕਰਦੀਆਂ ! ਵਿਰੋਧੀ ਧਿਰ ਤਾ ਅਖਵਾ ਰਹੀਆਂ ਹਨ ? ਇੱਥੇ ਤਾ ਥਾਲੀ ਵਿੱਚ ਛੇਕ ਕੀਤੇ ਜਾ ਰਹੇ ਹਨ ,ਜਿਨ੍ਹਾਂ ਸਮਾਂ ਪਾਰਟੀ ਵੱਲੋਂ ਪੁੱਛ ਗਿੱਛ ਨਹੀਂ ਤਾ ਬਦਨਾਮ ਤੇ ਜਦੋਂ ਪੁੱਛਗਿੱਛ ਤਾ ਪਾਰਟੀ ਹੀਰੋ ਤੇ ਪ੍ਰਧਾਨ ਵੀ ਹੀਰੋ !

ਸੰਗਠਨ ਇੱਕ ਕੰਮ ਜਰੂਰ ਕਰ ਰਹੇ ਹਨ, ਉਹ ਕੰਮ ਹੈ ਕਾਰਿਅਕਰਮ ਪਰ ਕਾਰਿਆ ਸਮਾਜ ਵਿੱਚ ਜੀਰੋ ਪ੍ਰਤਿਸ਼ਤ ਹੈ! ਦੂਜਾ ਕੰਮ ਫੋਟੋਗਿਰੀ ਕਰਨਾ ਉਹ ਵੀ ਚਾਰ ਬੰਦੇ ਇੱਕੱਠੇ ਕਰਕੇ ਫਿਰ ਮੀਡੀਆ ਨੂੰ ਦੱਸਣਾ ਕਿ ਅੱਜ ਕੀ ਕੀਤਾ, ਗੁਪਤ ਕੁੱਝ ਨਹੀ ! ਇਹ ਸਮਾਜ ਵਿੱਚ ਜਾ ਕੇ ਵਿਚਾਰਧਾਰਾ ਦਾ ਦਰ-ਦਰ ਪਰਚਾਰ ਕਰਨ ਤੋਂ ਕੋਹਾਂ ਦੂਰ ਹਨ ! ਗਲੀ-ਗਲੀ ਪਰਚਾਰ ਲਈ ਕੋਈ ਜਾਣਾ ਹੀ ਨਹੀਂ ਚਹੁੰਦਾ ਹਾਂ ਜੇ ਵਿਦੇਸ਼ ਲਈ ਪਰਚਾਰ ਕਰਨ ਲਈ ਵੀਜਾ ਮਿਲ ਜਾਵੇ ਤਾ ਖਿੜੇ ਮੱਥੇ ਕਬੂਲ ਹੈ, ਕਬੂਲ ਹੈ, ਕਬੂਲ ਹੈ! ਨਹੀ ਤਾ ਇਹ ਸੰਗਠਨਾਂ ਦੇ ਪ੍ਰਧਾਨਾ ਦਾ ਥਾਣੇ ਕਚਹਿਰੀ ਥਾ ਟਿਕਾਣਾ ਤਾ ਸਥਾਈ ਹੈ ਹੀ, ਜਿੱਥੇ ਟੇਬਲ ਹੇਠਾਂ ਦੀ ਫੈਸਲੇ ਹੁੰਦੇ ਹੋਣ ਜੋ ਕਿ ਸਾਹਿਬ ਕਾਂਸ਼ੀ ਰਾਮ ਜੀ ਨੂੰ ਬਿਲਕੁੱਲ ਪਸੰਦ ਨਹੀਂ ਸੀ! ਇਸੇ ਕਰਕੇ ਉਨ੍ਹਾਂ ਕਿਹਾ ” ਮੇਰਾ ਮਿਸ਼ਨ ਥਾਣੇ- ਕਚਹਿਰੀ ਦੇ ਦਲਾਲ ਨਹੀਂ ਚਲਾ ਸਕਦੇ, ਮੇਰਾ ਮਿਸ਼ਨ ਚਲਾਉਣ ਲਈ ਤਿਆਗੀ ਅਤੇ ਚਰਿੱਤਰਵਾਨ ਹੋਣਾ ਪਵੇਗਾ”।

ਅੱਜ ਦੇ ਬਸਪਾ ਨੇਤਾਵਾਂ ਨੂੰ ਇਸ ਗੱਲ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਇਕ ਸਹੀ ਅਲੋਚਕ ਦਾ ਜਵਾਬ ਦੇਣਾ ਤਾਂ ਉਨ੍ਹਾਂ ਦਾ ਬਣਦਾ ਹੈ ਪਰ ਈਰਖਾਵਾਦੀ ਦਾ ਨਹੀਂ । ਇਹ ਤੁਸੀਂ ਪਹਿਚਾਣ ਕਰਨੀ ਹੈ ਕਿ ਜਿਹੜਾ ਤੁਹਾਡੇ ਕੰਮ ਵਿੱਚ ਗਲਤੀ ਕੱਢ ਰਿਹਾ ਹੈ ,ਉਹ ਈਰਖਾਵਾਦੀ ਹੈ ਜਾਂ ਸਹੀ ਅਲੋਚਕ, ਕਿਉਂਕਿ ਅਲੋਚਕ ਵਿਚਾਰਾਂ ਨੂੰ ਨਹੀਂ ਛੱਡਦਾ, ਉਹ ਦਿਸ਼ਾਹੀਨ ਨੂੰ ਦਿਸ਼ਾ ਵਿੱਚ ਲਿਆਉਂਦਾ ਹੈ ਪਰ ਇਸ ਦੇ ਉਲਟ ਈਰਖਾਵਾਦੀ ਆਪ ਕੁਝ ਕਰ ਸਕਣ ਦੀ ਸਮਰੱਥਾ ਨਹੀਂ ਰੱਖਦਾ ਅਤੇ ਉਹ ਸਾਰੇ ਪਾਸੇ ਨਕਾਰਾਤਮਕ ਹੀ ਫੈਲਾਉਂਦਾ ਹੈ ।

ਅੰਤ:- ਪਾਰਟੀ ਨੂੰ ਆਪਣੀਆਂ ਕਮੀਆਂ ਦੂਰ ਕਰਨੀਆ ਚਾਹਿਦੀਆ ਹਨ ਮਤਲਬ ਵਿਚਾਰਧਾਰਾ ਦੀ ਲਕੀਰ ਨੂੰ ਕਾਇਮ ਰੱਖਣਾ ਚਹੀਦਾ ਹੈ ਅਤੇ ਨਵ -ਨਿਯੁਕਤ ਪ੍ਰਧਾਨਾ ਨੂੰ ਪੁਰਾਣੇ ਵਰਕਰਾ ਤੇ ਨੇਤਾਵਾ ਨਾਲ ਮਿਲ ਕੇ ਕੰਮ ਕਰਨ ਦੀ ਹਦਾਇਤ ਦੇਣੀ ਚਾਹਿਦੀ ਹੈ। ਦੂਜੀ ਗੱਲ ਸੰਗਠਨਾਂ ਲਈ ਉਹ ਇਮਾਨਦਾਰੀ ਦਿਖਾਉਣ ਕੁਰਸੀ ਤੇ ਚਹੁੱਦਰ ਪਿਛੇ ਸਮਾਜ ਦਾ ਨੁਕਸਾਨ ਨਾ ਕਰਨ ਤੀਜਾ ਬਹੁਜਨ ਸਮਾਜ ਨੂੰ ਆਪਣੇ ਅਕਾਲ ਤੱਖਤ ਹਾਈ ਕਮਾਂਡ ਦਾ ਵਿਰੋਧ ਨਹੀਂ ਕਰਨਾ ਚਾਹਿਦਾ ! ਇਸ ਲਈ ਸੁਧਾਰ ਦੀ ਜਰੂਰਤ ਹਰ ਪਾਸੇ ਹੈ ਪਰ ਹਰ ਕੋਈ ਆਪਣੇ ਆਪ ਨੂੰ ਸਹੀ ਤੇ ਬਾਕੀਆ ਨੂੰ ਗਲਤ ਸਾਬਿਤ ਕਰਨ ਤੇ ਲੱਗਾ ਹੋਇਆ ਹੈ!

ਜੈ ਭੀਮ- ਜੈ ਭਾਰਤ- ਜੈ ਸੰਵਿਧਾਨ

ਇੰਜ:- ਵਿਸ਼ਾਲ ਖੈਰਾ

9988913417

ਹਰਜਿੰਦਰ ਪਾਲ ਛਾਬੜਾ ਪੱਤਰਕਾਰ ਨਕੋਦਰ ਮਹਿਤਪੁਰ 9592282333

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੰਛ ਵਿਖੇ ਹੋਏ ਸ਼ਹੀਦਾਂ ਦੇ ਪਰਿਵਾਰਾਂ ਨੂੰ ਇੱਕ ਮਹੀਨੇ ਦੀ ਤਨਖ਼ਾਹ ਕਰਨਗੇ ਦਾਨ।
Next articleCM Bhupendra Patel skips Gujarat Day events due to son’s health crisis