ਪੁਲਿਸ ਮੁਲਾਜ਼ਮਾਂ ਕੋਲੋਂ ਨਸ਼ਾ ਮਿਲਣਾ…

ਮੁੱਖ ਮੰਤਰੀ ਜੀ ਹੁਣ ਤਾਂ ਕਾਲੀਆਂ ਭੇਡਾਂ ਦੀ ਸ਼ਨਾਖਤ ਬਹੁਤ ਜਰੂਰੀ ਹੈ 
(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਮੁੱਚੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੇ ਨਸ਼ਿਆਂ ਦੇ ਵਿਰੋਧ ਵਿੱਚ ਇੱਕ ਬਹੁਤ ਵੱਡੀ ਮੁਹਿੰਮ ਵਿੱਢੀ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ…ਰੋਜਾਨਾ ਹੀ ਪੰਜਾਬ ਦੇ ਅਨੇਕਾਂ ਇਲਾਕਿਆਂ ਦੇ ਵਿੱਚੋਂ ਨਸ਼ਾ ਤਸਕਰ ਫੜੇ ਜਾ ਰਹੇ ਹਾਂ ਨਸ਼ਾ ਫੜਿਆ ਜਾ ਰਿਹਾ ਹੈ ਇਥੋਂ ਤੱਕ ਕਿ ਕਈਆਂ ਦੇ ਘਰ ਤੱਕ ਢਾਏ ਜਾ ਰਹੇ ਹਨ। ਅਸੀਂ ਪੰਜਾਬ ਸਰਕਾਰ ਤੇ ਪੁਲਿਸ ਦੀ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੀ ਸ਼ਲਾਘਾ ਕਰਦੇ ਹਾਂ ਪਰ ਪੰਜਾਬ ਪੁਲਿਸ ਪੰਜਾਬ ਸਰਕਾਰ ਨਾਲ ਸੰਬੰਧਿਤ ਅਨੇਕਾਂ ਕਾਲੀਆਂ ਭੇਡਾਂ ਉਹ ਹਨ ਜੋ ਨਸ਼ਾ ਵਿਰੁੱਧ ਮੁਹਿਮ ਨੂੰ ਪਾਸੇ ਰੱਖ ਕੇ ਖੁਦ ਨਸ਼ਿਆਂ ਦੇ ਮਾਮਲੇ ਵਿੱਚ ਸ਼ਾਮਲ ਹਨ ਜਾਂ ਕਿਸੇ ਨਾ ਕਿਸੇ ਤਰੀਕੇ ਨਸ਼ਾ ਤਸਕਰਾਂ ਦੀ ਮਦੂਦ ਕਰਦੇ ਹਨ। ਪਰ ਜਿਹੜਾ ਮਾਮਲਾ ਕੱਲ ਬਠਿੰਡੇ ਵਿੱਚੋਂ ਸਾਹਮਣੇ ਆਇਆ ਹੈ ਉਹ ਆਪਣੇ ਆਪ ਵਿੱਚ ਬਹੁਤ ਹੈਰਾਨ ਕਰਨ ਵਾਲਾ ਤਾਂ ਹੈ ਹੀ ਕਿਉਂਕਿ ਇੱਕ ਔਰਤ ਪੁਲਿਸ ਕਾਂਸਟੇਬਲ ਦੀ ਮਹਿੰਗੀ ਥਾਰ ਗੱਡੀ ਦੇ ਵਿੱਚੋਂ ਸ਼ਰੇਆਮ ਨਸ਼ਾ ਉਹ ਵੀ ਪੁਲਿਸ ਵੱਲੋਂ ਬਰਾਮਦ ਕੀਤਾ ਗਿਆ ਜਿਸ ਕਾਰਨ ਸ਼ੱਕ ਦੀਆਂ ਸੂਈਆਂ ਆਪਣੇ ਆਪ ਹੀ ਘੁੰਮਦੀਆਂ ਹਨ। ਇੱਕ ਛੋਟੀ ਮੁਲਾਜ਼ਮ ਕਿੰਨੀਆਂ ਮਹਿੰਗੀਆਂ ਗੱਡੀਆਂ ਮਹਿੰਗੇ ਮੋਬਾਈਲ ਕੋਠੀਆਂ ਤੇ ਹੋਰ ਜਾਇਦਾਦ ਦੀ ਮਾਲਕ ਬਣੀ ਬੈਠੀ ਹੈ। ਅਜਿਹੀਆਂ ਕਾਲੀਆਂ ਭੇਡਾਂ ਹੋਰ ਵੀ ਬਹੁਤ ਹਨ। ਇਹ ਕੋਈ ਨਵੀਂ ਗੱਲ ਨਹੀਂ ਕਿ ਪੰਜਾਬ ਪੁਲਿਸ ਦੀ ਅਨੇਕਾਂ ਮੁਲਾਜ਼ਮਾਂ ਤੇ ਵੱਡੇ ਅਫਸਰਾਂ ਦਾ ਹੱਥ ਨਸ਼ੇ ਦੀ ਸਮਗਲ ਵਿੱਚ ਆਉਂਦਾ ਹੈ ਜੇ ਬਹੁਤਾ ਪਿੱਛੇ ਨਾ ਜਾਈਏ ਤਾਂ ਰਾਜਜੀਤ ਸਿੰਘ ਪੰਜਾਬ ਪੁਲਿਸ ਦਾ ਉਹ ਅਫਸਰ ਹੈ ਜੋ ਨਸ਼ਿਆਂ ਦੇ ਮਾਮਲੇ ਵਿੱਚ ਸ਼ਾਮਿਲ ਪਾਇਆ ਗਿਆ ਤੇ ਹਾਲੇ ਤੱਕ ਫਰਾਰ ਚੱਲ ਰਹੇ ਹੈ ਹੋਰ ਵੀ ਅਨੇਕਾਂ ਮਾਮਲੇ ਸਮੇਂ ਸਮੇਂ ਉੱਤੇ ਸਾਹਮਣੇ ਆਉਂਦੇ ਹਨ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਬੇਨਤੀ ਕਰਦੇ ਹਾਂ ਕਿ ਨਸ਼ਿਆਂ ਦਾ ਬੋਲਬਾਲਾ ਪੰਜਾਬ ਦੇ ਵਿੱਚ ਕੁਝ ਸਿਆਸੀ ਆਗੂਆਂ ਤੇ ਕੁਝ ਮਾੜੀ ਸੋਚ ਵਾਲੇ ਲਾਲਚੀ ਪੁਲਿਸ ਦੇ ਵੱਡੇ ਛੋਟੇ ਮੁਲਾਜ਼ਮਾ ਸਦਕਾ ਹੀ ਇਥੋਂ ਤੱਕ ਪੁੱਜਿਆ ਹੈ ਹੁਣ ਸਿਆਸਤ ਤੇ ਪੰਜਾਬ ਪੁਲਿਸ ਵਿੱਚ ਜੋ ਕਾਲੀਆ ਭੇਡਾਂ ਨਸ਼ਿਆਂ ਦੇ ਨਾਲ ਕਿਸੇ ਨਾ ਕਿਸੇ ਪਾਸਿਓਂ ਵੀ ਸੰਬੰਧ ਰੱਖਦੀਆਂ ਹਨ ਉਹਨਾਂ ਦੀ ਸ਼ਨਾਖ਼ਤ ਬਹੁਤ ਜਰੂਰੀ ਹੈ ਇਹ ਇਸ ਲਈ ਜਰੂਰੀ ਹੈ ਕਿਉਂਕਿ ਤੁਸੀਂ ਪੰਜਾਬ ਦੇ ਵੱਡੇ ਦੁਖ ਦਰਦ ਨਸ਼ਿਆਂ ਨੂੰ ਸਮਝ ਕੇ ਇੱਕ ਵੱਡੀ ਕਾਰਵਾਈ ਆਰੰਭੀ ਹੈ ਪਰ ਜੇਕਰ ਪੰਜਾਬ ਨਾਲ ਸੰਬੰਧਿਤ ਸਿਆਸੀ ਪਾਰਟੀਆਂ ਦੇ ਆਗੂ ਤੇ ਪੁਲਿਸ ਵਿਚਕਾਰ ਗੰਦੀ ਮਾੜੀ ਸੋਚ ਦੇ ਮੁਲਾਜ਼ਮ ਹਾਲੇ ਵੀ ਗਲਤ ਕੰਮਾਂ ਵਿੱਚ ਗ੍ਰਸਤ ਹਨ ਤਾਂ ਫਿਰ ਤੁਹਾਡੇ ਵੱਲੋਂ ਛੇੜੀ ਹੋਈ ਯੁੱਧ ਨਸ਼ਿਆਂ ਵਿਰੁੱਧ ਲਹਿਰ ਨੂੰ ਕਾਮਯਾਬੀ ਨਹੀਂ ਮਿਲ ਸਕੇਗੀ ਇਸ ਲਈ ਕਾਲੀਆਂ ਭੇਡਾਂ ਦੀ ਸ਼ਨਾਖਤ ਬਹੁਤ ਜਰੂਰੀ ਹੈ। ਜਿਵੇਂ ਤੁਸੀਂ ਪਿੱਛੇ ਜਿਹੇ ਕਿਹਾ ਸੀ ਕਿ ਕਿਸੇ ਵੀ ਥਾਣੇ ਦੇ ਵਿੱਚ ਲੰਮੇ ਸਮੇਂ ਤੋਂ ਡਿਊਟੀ ਉੱਤੇ ਤਾਇਨਾਤ ਮੁਲਾਜ਼ਮ ਨਹੀਂ ਲਗਾਏ ਜਾਣਗੇ ਜਾਂ ਜਿਹੜੇ ਪੁਲਿਸ ਮੁਲਾਜਮ ਦਾਗ਼ੀ ਹਨ ਜਿਨਾਂ ਉੱਤੇ ਕੁਝ ਦੋਸ਼ ਹਨ ਉਹ ਵੀ ਨਹੀਂ ਲਗਾਏ ਜਾਣਗੇ ਪਰ ਉਹ ਇਸ ਦੇ ਬਿਲਕੁਲ ਉਲਟ ਹੋ ਰਿਹਾ ਹੈ ਅਨੇਕਾਂ ਥਾਣਿਆਂ ਦੇ ਵਿੱਚ ਲੰਮੇ ਸਮੇਂ ਤੋਂ ਡਿਊਟੀ ਉੱਤੇ ਤਾਇਨਾਤ ਮੁਲਾਜ਼ਮ ਹੁਣ ਵੀ ਸੇਵਾਵਾਂ ਨਿਭਾ ਰਹੇ ਹਨ ਰਿਸ਼ਵਤ ਲੈਣ ਵਾਲੇ ਦਾਗ਼ੀ ਪੁਲਸ ਮੁਲਾਜ਼ਮ ਵੀ ਇਸੇ ਪੁਲਿਸ ਦਾ ਹਿੱਸਾ ਹਨ ਇਸ ਲਈ ਜੇਕਰ ਬੀੜਾ ਚੁੱਕਿਆ ਹੈ ਤਾਂ ਹੋਰ ਸਖ਼ਤੀ ਕਰਨੀ ਕਰਨੀ ਬਣਦੀ ਹੈ ਤਾਂ ਕਿ ਤੁਹਾਡੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸਫਲ ਹੋ ਸਕੇ।7009107300
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਲਜ ਦੇ ਵਿਦਿਆਰਥੀਆਂ ਨੇ ਲਗਾਇਆ ਤਿੰਨ ਰੋਜ਼ਾ ਵਿੱਦਿਅਕ ਟੂਰ
Next articleਕਰਤਾਰ ਕਾਨਵੈਂਟ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ