ਪੁਲਿਸ ਲਾਈਨ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਖੂਨਦਾਨੀਆਂ ਨੇ 45 ਯੂਨਿਟ ਕੀਤੇ ਖੂਨਦਾਨ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ) ( ਤਰਸੇਮ ਦੀਵਾਨਾ ) .ਐਸ.ਪੀ. ਹੁਸ਼ਿਆਰਪੁਰ, ਸੁਰਿੰਦਰ ਲਾਂਬਾ, ਆਈ.ਪੀ.ਐਸ. ਦੀ ਦੇਖਰੇਖ ਅਤੇ ਡਾਕਟਰ ਆਸ਼ੀਸ਼ ਮੈਹਨ, ਮੈਡੀਕਲ ਅਫਸਰ ਇੰਚਾਰਜ, ਪੁਲੀਸ ਹਸਪਤਾਲ ਦੀ ਅਗਵਾਈ ਹੇਠ, ਅੱਜ  ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਪੁਲੀਸ ਹਸਪਤਾਲ, ਪੁਲੀਸ ਲਾਈਨਜ਼, ਵਿੱਚ ਇੱਕ ਸਵੈਇੱਛਕ ਖੂਨਦਾਨ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸਾਂਝ ਕੇਂਦਰ, ਥਾਣਾ ਸਦਰ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਟੀਮ (ਡਾਕਟਰ ਗੁਰਿਕਾ, ਬੀ.ਟੀ.ਓ. ਦੀ ਅਗਵਾਈ ਹੇਠ) ਦੀ ਸਹਾਇਤਾ ਨਾਲ ਇਸ ਕੈਂਪ ਵਿੱਚ ਮੁੱਖ ਤੌਰ ਤੇ ਪੁਲੀਸ ਕਰਮਚਾਰੀਆਂ ਵੱਲੋਂ 45 ਯੂਨਿਟ ਖੂਨ ਦਾਨ ਕੀਤਾ ਗਿਆ।ਇਸ ਕੈਂਪ ਦੀ ਸ਼ੁਰੂਆਤ ਮੁੱਖ ਮਹਿਮਾਨ ਐਸ.ਐਸ.ਪੀ. ਸੁਰਿੰਦਰ ਲਾਂਬਾ, ਆਈ.ਪੀ.ਐਸ., ਅਤੇ ਡਾ. ਮਨਪ੍ਰੀਤ ਸ਼ੀਂਹਮਾਰ, ਡੀ.ਐਸ.ਪੀ. ਹੈਡਕੁਆਟਰ, ਅਤੇ ਮੈਡੀਕਲ ਅਫਸਰ ਪੁਲਿਸ ਹਸਪਤਾਲ ਵਲੋਂ ਸਨਮਾਨ ਅਤੇ ਸਵਾਗਤ ਨਾਲ ਹੋਈ। ਮੁੱਖ ਸਹਿਭਾਗੀ ਸਟਾਫ ਵਿੱਚ ਸੁਰੀੰਦਰਪਾਲਜੀਤ ਸਿੰਘ (ਫਾਰਮੇਸੀ ਅਫਸਰ), ਏ.ਐਸ.ਆਈ. ਤਰਲੋਚਨ ਸ਼ਰਮਾ, ਸੀ.ਟੀ. ਪਰਮਪ੍ਰੀਤ ਸਿੰਘ, ਅਤੇ ਬਲੱਡ ਬੈਂਕ ਟੀਮ ਦੇ ਮੈਂਬਰ ਜਿਵੇਂ ਕਿ ਹਰਜੀਤ ਸਿੰਘ, ਸੰਦੀਪ ਸਿੰਘ, ਕਮਲਪ੍ਰੀਤ ਕੌਰ, ਕਰਣ ਅਤੇ ਰੋਹਿਤ ਸ਼ਾਮਲ ਸਨ। ਇਸਦੇ ਨਾਲ ਹੀ, ਸਾਂਝ ਕੇਂਦਰ ਟੀਮ ਵਲੋਂ ਖਾਸ ਸਹਿਯੋਗ ਅਤੇ ਅਗਵਾਈ ਐਸ.ਆਈ. ਸੰਜੀਵ ਕੁਮਾਰ ਵੱਲੋਂ ਕੀਤੀ ਗਈ। ਐਸ.ਐਸ.ਪੀ. ਨੇ ਪੁਲੀਸ ਕਰਮਚਾਰੀਆਂ ਦੀ ਕਮਿਟਮੈਂਟ ਅਤੇ ਜਨਤਕ ਭਲਾਈ ਲਈ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਹੋਰ ਸਿਹਤ ਕਾਰਜਕਲਾਪਾਂ ਲਈ ਸਹਿਯੋਗ ਦਾ ਭਰੋਸਾ ਦਿੱਤਾ। ਖੂਨਦਾਨੀ ਨੂੰ ਮੈਡਲ, ਸਰਟੀਫਿਕੇਟ ਅਤੇ ਰਿਫ੍ਰੈਸ਼ਮੈਂਟ ਦਿੱਤੀ ਗਈ। ਡਾ. ਆਸ਼ੀਸ਼ ਮੈਹਨ ਨੇ ਸਾਰੇ ਮਹਿਮਾਨਾਂ, ਖੂਨਦਾਨੀਆਂ, ਸਟਾਫ ਮੈਂਬਰਾਂ/ਪ੍ਰਬੰਧਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਕਾਸ ਦਾ ਹਰ ਵਾਅਦਾ ਕਰਾਂਗਾ ਪੂਰਾ-ਡਾ. ਇਸ਼ਾਂਕ ਕੁਮਾਰ
Next articleਮਹਾਂਪੁਰਸ਼ਾਂ ਦੇ ਸਪਨੇ ਨੂੰ ਪੂਰਾ ਹੈਂ ਤਾਂ ਭੈਣ ਮਾਇਆਵਤੀ ਜੀ ਨੂੰ ਮੰਜ਼ਿਲੇ ਮਕਸੂਦ ਤੱਕ ਪਹੁੰਉਣਾ ਸਾਡਾ ਸਾਰਿਆਂ ਦਾ ਫਰਜ਼ ਹੈ –ਡਾ ਨਛੱਤਰ ਪਾਲ ਐਮ ਐਲ ਏ