ਪੋਜੇਵਾਲ ਪੁਲਸ ਵਲੋਂ 5 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ

ਸੜੋਆ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਥਾਣਾ ਪੋਜੇਵਾਲ ਦੇ ਏ ਐਸ ਆਈ ਜਰਨੈਲ ਸਿੰਘ ਵਲੋਂ ਇਕ ਨੋਜਵਾਨ ਨੂੰ 5 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਸ ਪਾਰਟੀ ਦੇ ਬਰਾਏ ਗਸ਼ਤ ਅਤੇ ਚੈਕਿੰਗ ਦੇ ਸੰਬੰਧ ਵਿੱਚ ਥਾਣਾ ਪੋਜੇਵਾਲ ਤੋਂ ਸੜੋਆ ਸਾਈਡ ਨੂੰ ਜਾ ਰਹੇ ਸੀ, ਤਾਂ ਜਦੋਂ ਪੁਲਸ ਪਾਰਟੀ ਪਿੰਡ ਕੁੱਲਪੁਰ ਤੋਂ ਸੜੋਆ ਵੱਲ ਨੂੰ ਜਾ ਰਹੀ ਸੀ ਮੌੜ ਕੁੱਲਪੁਰ ਲਾਗੇ ਪੁੱਜੇ ਤਾਂ ਇਕ ਮੋਨਾ ਨੋਜਵਾਨ ਪੈਦਲ ਆਉਂਦਾ ਵਿਖਾਈ ਦਿੱਤਾ। ਜਿਸ ਨੇ ਪੁਲਸ ਪਾਰਟੀ ਨੂੰ ਵੇਖ ਕੇ ਆਪਣੇ ਪਹਿਨੇ ਹੋਏ ਕੁੜਤੇ ਦੀ ਵੱਖ ਵਾਲੀ ਸੱਜੀ ਜੇਬ ਵਿੱਚੋਂ ਇਕ ਮੋਮੀ ਪਾਰਦਰਸ਼ੀ ਲਿਫਾਫਾ ਕੱਢ ਕੇ ਸੜਕ ਦੇ ਖੱਬੇ ਪਾਸੇ ਕੱਚੀ ਜਗ੍ਹਾ ਤੇ ਸੁੱਟ ਦਿੱਤਾ ‘ਤੇ ਆਪ ਪਿੱਛੇ ਨੂੰ ਮੁੜਨ ਲੱਗਾ। ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਸ਼ੱਕ ਦ ਬਿਨਾ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਧਰਮਿੰਦਰ ਪੁੱਤਰ ਹਣਸਾ ਵਾਸੀ ਲੰਗੜੋਆ ਥਾਣਾ ਸਦਰ ਨਵਾਂਸ਼ਹਿਰ ਦੱਸਿਆ। ਉਕਤ ਵਲੋਂ ਸੁੱਟੇ ਪਾਰਦਰਸ਼ੀ ਮੋਮੀ ਲਿਫਾਫੇ ਨੂੰ ਚੁੱਕ ਕੇ ਤਲਾਸ਼ੀ ਕਰਨ ਤੇ ਉਸ ਵਿੱਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਉਕਤ ਨੋਜਵਾਨ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕੱਦਮਾ ਨੰਬਰ 65 ਅ:/ਧ: 21-61-85 ਐਨ ਡੀ ਪੀ ਐਸ ਐਕਟ ਤਹਿਤ ਦਰਜ ਰਜਿਸਟਰ ਕਰ ਲਿਆ ਗਿਆ। ਉਕਤ ਨੋਜਵਾਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਰੀ ਬਾਰਸ਼ ਨਾਲ ਨੁਕਸਾਨੀ ਕੰਢੀ ਨਹਿਰ ਦੀ ਮੁਰੰਮਤ ਪੂਰੀ, ਪਾਣੀ ਦੀ ਸਪਲਾਈ ਫਿਰ ਤੋਂ ਸ਼ੁਰੂ
Next articleਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਜ਼ਿਲ੍ਹਾ ਪੱਧਰੀ ਸਪਾਂਸਰਸ਼ਿਪ ਦਿਵਸ ਦਾ ਆਯੋਜਨ