ਨਵੀਂ ਦਿੱਲੀ — ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ ਦੀ ਹਵਾ ਦੀਵਾਲੀ ਤੋਂ ਬਾਅਦ ਤੋਂ ਹੀ ਜ਼ਹਿਰੀਲੀ ਬਣੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਇੱਥੇ ਹਵਾ ਪ੍ਰਦੂਸ਼ਣ ਦੀ ਸਥਿਤੀ ਖਰਾਬ ਸ਼੍ਰੇਣੀ ਵਿੱਚ ਬਣੀ ਹੋਈ ਹੈ। ਮੰਗਲਵਾਰ ਨੂੰ, ਦਿੱਲੀ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 384 ਦਰਜ ਕੀਤਾ ਗਿਆ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਮੁਤਾਬਕ ਮੰਗਲਵਾਰ ਸਵੇਰੇ 7:15 ਵਜੇ ਤੱਕ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦਾ ਔਸਤ ਸੂਚਕ ਅੰਕ 384 ਰਿਹਾ। ਜਦੋਂ ਕਿ ਦਿੱਲੀ ਐਨਸੀਆਰ ਵਿੱਚ, ਫਰੀਦਾਬਾਦ ਵਿੱਚ 273, ਗੁਰੂਗ੍ਰਾਮ ਵਿੱਚ 118, ਗਾਜ਼ੀਆਬਾਦ ਵਿੱਚ 320, ਗ੍ਰੇਟਰ ਨੋਇਡਾ ਵਿੱਚ 304, ਨੋਇਡਾ ਵਿੱਚ 309 AQI ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਦਿੱਲੀ ਦੇ 14 ਖੇਤਰਾਂ ਵਿੱਚ AQI ਪੱਧਰ 400 ਤੋਂ ਉਪਰ ਬਣਿਆ ਹੋਇਆ ਹੈ, ਜਿਸ ਵਿੱਚ ਆਨੰਦ ਵਿਹਾਰ ਵਿੱਚ 457, ਅਸ਼ੋਕ ਵਿਹਾਰ ਵਿੱਚ 418, ਬਵਾਨਾ ਵਿੱਚ 414, ਦਵਾਰਕਾ ਸੈਕਟਰ 8 ਵਿੱਚ 404, ਜਹਾਂਗੀਰਪੁਰੀ ਵਿੱਚ 440, ਮੁੰਡਕਾ ਵਿੱਚ 416, ਨਹਿਰੂ ਨਗਰ ਵਿੱਚ 409, AQI ਮੋਤੀ ਬਾਗ ਵਿੱਚ 414, NSIT ਦਵਾਰਕਾ ਵਿੱਚ 428, ਪੰਜਾਬੀ ਬਾਗ ਵਿੱਚ 402, ਰੋਹਿਣੀ ਵਿੱਚ 401, ਸੋਨੀਆ ਵਿਹਾਰ ਵਿੱਚ 404, ਵਿਵੇਕ ਵਿਹਾਰ ਵਿੱਚ 424, ਵਜ਼ੀਰਪੁਰ ਵਿੱਚ 436 ਸੀ। ਰਾਜਧਾਨੀ ਦਿੱਲੀ ਦੇ ਹੋਰ 23 ਖੇਤਰਾਂ ਵਿੱਚ, AQI ਮੰਗਲਵਾਰ ਨੂੰ 300 ਤੋਂ 400 ਦੇ ਵਿਚਕਾਰ ਰਿਹਾ।
ਹਰਿਆਣਾ ਦੇ 8 ਸ਼ਹਿਰਾਂ ‘ਚ AQI ਦਾ ਅੰਕੜਾ 400 ਤੋਂ ਪਾਰ: ਪੰਜਾਬ ਦੇ 5 ਸ਼ਹਿਰਾਂ ਦੀ ਹਵਾ ਬਹੁਤ ਖਰਾਬ ਹੋ ਗਈ ਹੈ। AQI (ਏਅਰ ਕੁਆਲਿਟੀ ਇੰਡੈਕਸ) ਵਧਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ। ਜਲੰਧਰ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਸਮੇਤ ਚੰਡੀਗੜ੍ਹ ਵਿੱਚ AQI ਅਜੇ ਵੀ 200 ਤੋਂ ਉੱਪਰ ਹੈ। ਇਸੇ ਤਰ੍ਹਾਂ ਲੁਧਿਆਣਾ ਦਾ AQI 184 ਦਰਜ ਕੀਤਾ ਗਿਆ। ਜਦਕਿ ਹਰਿਆਣਾ ਦੇ ਅੱਠ ਸ਼ਹਿਰਾਂ ਵਿੱਚ AQI 400 ਨੂੰ ਪਾਰ ਕਰ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly