ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੀ•ਸੀ• ਪੰਜਾਬੀ ਕਲਚਰਲ ਫਾਊਂਡੇਸ਼ਨ ਸਰੀ, ਕੈਨੇਡਾ ਵੱਲੋਂ ਪੰਜਾਬੀ ਅਧਿਐਨ ਕੇਂਦਰ ਗੁਜਰਾਂਵਾਲਾ ਖਾਲਸਾ ਕਾਲਜ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਸਨਮਾਨ ਸਮਾਰੋਹ ਕਰਵਾਇਆ ਗਿਆ । ਜਿਸ ਵਿਚ ਇਨਕਲਾਬੀ ਕਵੀ ਤੇ ਲੋਕ ਲਹਿਰ ਦੇ ਵੱਡੇ ਆਗੂ ਦਰਸ਼ਨ ਸਿੰਘ ਖਟਕੜ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਮੁੱਖ ਮਹਿਮਾਨ ਪੋ•ਵਰਿਆਮ ਸਿੰਘ ਸੰਧੂ ਸਨ , ਜਦਕਿ ਡਾ• ਐਸ •ਪੀ• ਸਿੰਘ ਸਾਬਕਾ ਵਾਇਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪਰਧਾਨਗੀ ਕੀਤੀ । ਇਸ ਤੋਂ ਇਲਾਵਾ ਗੁਰਭਜਨ ਸਿੰਘ ਗਿੱਲ ਉੱਘੇ ਸਾਹਿਤਕਾਰ, ਪਿੰ,• ਨਰੂਲਾ, ਪੋ•, ਰਵਿੰਦਰ ਸਿੰਘ ਭੱਠਲ ,ਦਰਸ਼ਨ ਸਿੰਘ ਬੁੱਟਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਪੂਨੀਆ, ਪੀ•ਐਸ•ਯੂ ਦੇ ਸੂਬਾ ਸਕੱਤਰ ਅਮਨਦੀਪ ਸਿੰਘ ਖਿਓਵਾਲੀ, ਗੁਰਦਿਆਲ ਭੱਟੀ ਸਾਬਕਾ ਸੂਬਾ ਆਗੂ ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ ਤੇ ਕਾਲਜ ਦੇ ਵਿਦਿਆਰਥੀ ਤੇ ਹੋਰ ਸਾਹਿਤਕ ਚਿੰਤਕ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj