HOME ਸ਼ਾਇਰੀ… ‘ ਕੱਲ੍ਹੇ – ‘ਕੱਲ੍ਹੇ ਦਰੱਖ਼ਤ

ਸ਼ਾਇਰੀ… ‘ ਕੱਲ੍ਹੇ – ‘ਕੱਲ੍ਹੇ ਦਰੱਖ਼ਤ

(ਸਮਾਜ ਵੀਕਲੀ) 
ਮਾਸਟਰ ਸੰਜੀਵ ਧਰਮਾਣੀ

1. ਅਸੀਂ ਪਾਣੀ ਵਾਂਗ ਵਗਦੇ ਰਹੇ

ਉਹ ਪੱਥਰ ਵਾਂਗ ਉੱਥੇ ਹੀ ਖੜ੍ਹੇ ਰਹੇ ,
ਅਸੀਂ ਵਾਰ – ਵਾਰ ਝੁਕਦੇ ਰਹੇ
ਪਰ ਉਹ ਜਿੱਦ ਆਪਣੀ ‘ਤੇ ਅੜੇ ਰਹੇ….
2. ਸਾਡਾ ਕਾਫ਼ਲਾ ਲੰਘਣਾ ਸੀ
ਤੂੰ ਉਡੀਕ ਲੈਂਦੀ ,
ਅਸੀਂ ਤਾਂ ਰੁਕਦੇ
ਜੇ ਤੂੰ ਦੇਖ ਲੈਂਦੀ…..
3. ਟੁੱਟ ਕੇ ਅਸੀਂ ਜੁੜ ਗਏ
ਉਹ ਤਾਂ ਸਾਨੂੰ ਤੋੜ ਕੇ
ਆਪਣੇ ਹੀ
ਰਾਹ ਵੱਲ ਮੁੜ ਪਏ….
4. ਬੱਦਲਾਂ ਵੱਲ ਦੇਖ ਕੇ
ਵਰਖਾ ਯਾਦ ਆ ਜਾਂਦੀ ,
ਕਦੇ – ਕਦੇ ਕਿਸਮਤ
ਬਹੁਤ ਭਰਮਾਉੰਦੀ….
5. ਤੇਰੀਆਂ ਉਡੀਕਾਂ
ਵਿੱਚ ਖੜ੍ਹੇ ਰਹੇ ,
ਤੇਰੇ ਲਈ
ਹਮੇਸ਼ਾ ਅੜੇ ਰਹੇ….
6. ਕਈ ਮੈਨੂੰ ਈ ਸਿਖਾਲ਼ਣ ਲੱਗ ਪੈਂਦੇ
ਅਣਜਾਣ ਤੇ ਮੂਰਖ ਲੋਕ
ਸਮੁੰਦਰ ਨੂੰ ਈ ਉਛਾਲ਼ਣ ਲੱਗ ਪੈਂਦੇ ….
7. ਅੱਜ ਫੇਸਬੁੱਕ ਦੇਖਦਿਆਂ  – ਦੇਖਦਿਆਂ
ਤੇਰਾ ਚੇਹਰਾ ਸਾਹਮਣੇ ਆ ਗਿਆ ,
ਕੁਝ ਸਮੇਂ ਲਈ ਇੰਝ ਲੱਗਾ
ਜਿਵੇਂ ਸਿਰ ਮੇਰਾ ਚਕਰਾ ਗਿਆ ….
8. ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ
ਪਰ ਕਈ ਦੁਸ਼ਮਣੀ ਰੱਖਦੇ ਸਾਡੇ ਨਾਲ ਵਾਹਲੀ ,
 ਅਸੀਂ ਤਾਂ ਦੋਸਤੀ ਨਿਭਾਉਣਾ ਚਾਹੁੰਦੇ
ਨਹੀਂ ਕਰਦੇ ਦੁਸ਼ਮਣੀ ਵਿੱਚ ਵੀ ਕਾਹਲ਼ੀ….
9. ਅਸੀਂ ਤੁਹਾਨੂੰ ਵੀ ਸਟੇਜ ‘ਤੇ ਬੁਲਾਇਆ ਸੀ
ਅਸੀਂ ਆਪਣੇ – ਆਪ ਨੂੰ ਵੀ ਝੁਕਾਇਆ ਸੀ ,
ਸਮੇਂ ਦੀ ਅਸੀਂ ਹਰ ਇੱਕ ਗੱਲ ਮੰਨੀ
ਅਸੀਂ ਅਸੰਭਵ ਨੂੰ ਵੀ ਕਰ ਦਿਖਾਇਆ ਸੀ ,
ਤੁਸੀਂ ਸਾਨੂੰ ਫਿਰ ਵੀ ਨੀਵਾਂ ਦਿਖਾਇਆ
ਅਸੀਂ ਤਾਂ ਆਪਣੇ – ਆਪ ਨੂੰ ਵੀ ਨਿਲਾਮ ਕਰਵਾਇਆ ਸੀ….
10. ਅਲੱਗ – ਅਲੱਗ ਤਾਂ ਦਰੱਖ਼ਤ ,
 ਜਾਨਵਰ ਤੇ ਪਹਾੜ ਰਹਿੰਦੇ
ਜੋ ਬੰਦਾ ਵੀ ਅਲੱਗ – ਅਲੱਗ ਰਹਿਣ ਲੱਗ ਜਾਏ
 ਤਾਂ ਉਸ ਨੂੰ ਇਨਸਾਨ ਨਹੀਂ ਕਹਿੰਦੇ….
ਮਾਸਟਰ ਸੰਜੀਵ ਧਰਮਾਣੀ
Previous articleਪੁਸਤਕ ਚਰਚਾ
Next articleਸਾਡਾ ਹੱਕ ਕਿਉਂ ਰੱਦ ਹੋਇਆ?