(ਸਮਾਜ ਵੀਕਲੀ)
ਗਰੀਬਾਂ, ਕਮਜ਼ੋਰ, ਮਜ਼ਲੂਮਾਂ ਦਾ ਖੂਨ ਪੀ ਕੇ,
ਮੱਥੇ ਟੇਕਦੈਂ ਖੂਹੇ ਦੀ ਮੋਣ ਉੱਤੇ।
ਬੁਰਕੀ ਖੋਹ ਕੇ ਹੱਥਾਂ ਦੀ ਅੱਧ-ਭੁੱਖਿਆਂ ਤੋਂ,
ਦਾਣੇ ਚਾੜਦੈਂ ਕੀੜਿਆਂ ਦੇ ਭੋਣ ਉੱਤੇ।
ਦਾਨ ਆਖ ਕੇ ਕੁੱਤਿਆਂ ਤੇ ਮੱਛੀਆਂ ਲਈ,
ਲੱਗਿਆ ਰਹਿਨੈ ਆਟਾ, ਦੁੱਧ ਢੋਣ ਉੱਤੇ।
ਗਲ਼ੇ ਘੁੱਟ ਕੇ ਹੱਕ ਤੇ ਸੱਚ ਵਾਲ਼ੇ,
ਜੋਰ ਮਾਰਦੈਂ ਧਾਰਮਿਕ ਗੌਣ ਉੱਤੇ।
ਘੜਾਮੇਂ ਵਾਲ਼ਿਆ ਪੈਣੀਆਂ ਅੰਤ ਚੀਕਾਂ,
ਗੋਡਾ ਰੱਖੂਗਾ ਵਕਤ ਜਦ ਧੋਣ ਉੱਤੇ।
ਰੋਮੀ ਘੜਾਮਾਂ।
9855281105 (ਵਟਸਪ ਨੰ.)



