ਕਵਿਤਾ- ਕਦੇ ਕਦੇ ਉਹ 

ਸਰਬਜੀਤ ਕੌਰ ਹਾਜੀਪੁਰ 

  (ਸਮਾਜ ਵੀਕਲੀ)

ਇੱਕ ਟੱਕ ਲਗਾ ਕੇ
ਮੇਰੀ ਸੂਰਤ ਨਿਹਾਰਦਾ ਰਹਿੰਦਾ ਏ..
ਮੈਂ ਅੱਖਾਂ ਦੇ ਇਸ਼ਾਰੇ  ਨਾਲ
ਓਹਨੂੰ ਸਵਾਲ ਪੁੱਛਦੀ ਹਾਂ
ਉਹ ਅੱਗੋਂ ਬਸ ਮਿੰਨਾ ਜਿਹਾ
ਮੁਸਕਰਾ ਦਿੰਦਾ ਏ …ਫੇਰ
 ਮੇਰੇ ਬੁਲ੍ਹਾਂ ਤੇ ਹੱਥ ਰੱਖ
ਮੈਨੂੰ ਚੁੱਪ ਕਰਾਓਂਦੇ ਹੋਏ
ਉਹ ਬਿਨਾਂ ਬੋਲੇ
ਮੇਰੀ ਤਾਰੀਫ਼ ਵਿੱਚ
ਮੇਰਾ ਮੱਥਾ ਚੁੰਮਦਾ ਹੈ …
ਸੁੰਹ ਰੱਬ ਦੀ ਮੈਨੂੰ
ਅਲੋਕਾਰਾ ਸਕੂਨ ਮਿਲਦਾ ਏ..
ਉਹ ਮੈਨੂੰ ਪਾਕ ਪਵਿੱਤਰ ਸਾਫ਼
ਤਸੀਰ ਜਿਹਾ ਸਰੂਪ ਜਾਪਦਾ ਏ …
ਸੱਚ ਦਸਾਂ ….ਮੇਰਾ ਮਾਹੀ ਮੈਨੂੰ
ਰੱਬ ਦਾ ਰੂਪ ਜਾਪਦਾ ਏ !!
ਸਰਬਜੀਤ ਕੌਰ ਹਾਜੀਪੁਰ 
ਸ਼ਾਹਕੋਟ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਰਤਨ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ ।
Next articleਸੁਭ ਸਵੇਰ ਦੋਸਤੋ