ਕਵਿਤਾ/ ਕਦੇ ਕਦੇ

ਪ੍ਰੋਫੈਸਰ ਸ਼ਾਮ ਲਾਲ ਕੋਸ਼ਲ
         (ਸਮਾਜ ਵੀਕਲੀ)
ਕਦੇ ਕਦੇ ਪਿਆਰ ਨਾਲੋਂ ਮਾਰ ਚੰਗੀ ਹੁੰਦੀ ਹੈ
ਕਦੇ ਕਦੇ ਜੀਤ ਨਾਲੋਂ ਹਾਰ ਚੰਗੀ ਹੁੰਦੀ ਹੈ ।
ਕਦੇ ਕਦੇ ਹਾਂ ਦੇ ਬਦਲੇ ਇਨਕਾਰ ਚੰਗੀ ਹੁੰਦੀ ਹੈ
ਕਦੇ ਕਦੇ ਪ੍ਰੇਮ ਦੇ ਬਦਲੇ ਤਕਰਾਰ ਚੰਗੀ ਹੁੰਦੀ ਹੈ ।
ਕਦੇ ਕਦੇ ਝਿੜਕਣ ਦੇ ਬਦਲੇ ਪੁਚਕਾਰ ਚੰਗੀ ਹੁੰਦੀ ਹੈ
ਕਦੇ ਕਦੇ ਬੇਟੇ ਦੇ ਬਦਲੇ ਬੇਟੀ ਹੋਸ਼ਿਆਰ ਚੰਗੀ ਹੁੰਦੀ ਹੈ ।
ਕਦੇ ਕਦੇ ਡੁੱਬਣ ਲੱਗੇ ਕਿਸ਼ਤੀ ਪਤਵਾਰ ਚੰਗੀ ਹੁੰਦੀ ਹੈ
ਕਦੇ ਕਦੇ ਕਿਸੇ ਦੀ ਦਰਕਾਰ ਚੰਗੀ ਹੁੰਦੀ ਹੈ ।
ਕਦੇ ਕਦੇ ਬਦ ਅਮਨੀ ਨਾਲੋਂ ਸਰਕਾਰ ਚੰਗੀ ਹੁੰਦੀ ਹੈ
ਕਦੇ ਕਦੇ ਚੁੱਪ ਨਾਲੋਂ ਫਟਕਾਰ ਚੰਗੀ ਹੁੰਦੀ ਹੈ ।
ਕਦੇ ਕਦੇ ਦੋ ਦੇਸ਼ਾਂ ਵਿੱਚ ਵਪਾਰ ਚੰਗੀ ਹੁੰਦੀ ਹੈ
ਕਦੇ ਕਦੇ ਪਤੀ ਦੀ ਆਗਿਆਕਾਰ ਨਾਰ ਚੰਗੀ ਹੁੰਦੀ ਹੈ ।
ਕਦੇ ਕਦੇ ਸ਼ੱਕ ਨਾਲੋਂ ਇਤਬਾਰ ਚੰਗੀ ਹੁੰਦੀ ਹੈ
ਕਦੇ ਕਦੇ ਰੱਬ ਚਾਹੇ ਤਾਂ ਖੁਸ਼ੀਆਂ ਦੀ ਭਰਮਾਰ ਚੰਗੀ ਹੁੰਦੀ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ-124001(ਹਰਿਆਣਾ) 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਕ ਰਚਨਾ / ਸ਼ਮਸ਼ੇਰ ਦੀ ਮਾਂ 
Next articleਕਵਿਤਾ/ਛੁੱਟੀ ਦਾ ਐਲਾਨ