ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵੱਲੋਂ ਨਵੇਂ ਪ੍ਰਚਾਰਕ ਤਿਆਰ ਕਰਨ ਵਾਸਤੇ ਹਰ ਸਾਲ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ । ਜਿਨਾਂ ਵਿੱਚ ਕਵਿਤਾ, ਕੀਰਤਨ, ਲੈਕਚਰ ,ਵਾਰਤਾਲਾਪ ਅਤੇ ਸ਼ਬਦ ਵੀਚਾਰ ਮੁਕਾਬਲੇ ਹੁੰਦੇ ਹਨ। ਸਿੱਖ ਮਿਸ਼ਨਰੀ ਕਾਲਜ ਸੈਕਟਰ 39 ਚੰਡੀਗੜ੍ਹ ਰੋਡ ਲੁਧਿਆਣਾ ਵਿਖੇ ਤਿੰਨ ਦਿਨ ਚੱਲੇ ਧਾਰਮਿਕ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜੋਨ ਦੇ ਪ੍ਰਤੀਯੋਗੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਜ਼ੋਨਲ ਆਰਗੇਨਾਈਜ਼ਰ ਜੋਨ ਹੁਸ਼ਿਆਰਪੁਰ ਨੇ ਦੱਸਿਆ ਕਿ ਕਵਿਤਾ ਮੁਕਾਬਲੇ ਵਿੱਚ ਪ੍ਰਾਇਮਰੀ ਗਰੁੱਪ ਵਿੱਚ ਦੂਜਾ, ਮਿਡਲ ਗਰੁੱਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲੈਕਚਰ ਮੁਕਾਬਲੇ ਵਿੱਚ ਮਿਸ਼ਨਰੀ ਗਰੁੱਪ ਵਿੱਚ ਪਹਿਲਾ, ਸੀਨੀਅਰ ਸੈਕੰਡਰੀ ਗਰੁੱਪ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਵਾਰਤਾਲਾਪ ਮੁਕਾਬਲੇ ਵਿੱਚ ਪ੍ਰਾਇਮਰੀ ਗਰੁੱਪ ਵਿੱਚ ਤੀਜਾ ਸਥਾਨ, ਮਿਡਲ ਗਰੁੱਪ ਵਿੱਚ ਦੂਜਾ ਸਥਾਨ ਅਤੇ ਸੀਨੀਅਰ ਸੈਕੰਡਰੀ ਗਰੁੱਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸ਼ਬਦ ਵੀਚਾਰ ਮੁਕਾਬਲੇ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ। ਉਨਾਂ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੰਦਾਚੌਰ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਵੀ ਧੰਨਵਾਦ ਕੀਤਾ, ਜਿਨਾਂ ਨੇ ਬੱਚਿਆਂ ਦੀ ਸ਼ਮੂਲੀਅਤ ਕਰਵਾਈ। ਇਸ ਮੌਕੇ ਉਹਨਾਂ ਦੇ ਨਾਲ ਹਰਜਿੰਦਰ ਸਿੰਘ ਅਸਲਾਮਾਬਾਦ, ਨਰਿੰਦਰ ਸਿੰਘ, ਲਾਲ ਸਿੰਘ, ਪ੍ਰਿੰਸੀਪਲ ਹਰਜਿੰਦਰ ਸਿੰਘ ਢੱਡੇ ਫਤਿਹ ਆਦਿ ਹਾਜਰ ਸਨ। ਇਨਾਂ ਮੁਕਾਬਲਿਆਂ ਵਿੱਚੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਚਾਰਕ ਸਿੱਖ ਮਿਸ਼ਨਰੀ ਕਾਲਜ ਵੱਲੋਂ 27 ਸਤੰਬਰ ਤੋਂ 29 ਸਤੰਬਰ ਤੱਕ ਹੋਣ ਵਾਲੇ ਕੇਂਦਰੀ ਸਮਾਗਮ ਵਿੱਚ ਭਾਗ ਲੈਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly