ਕਵਿਤਾ /  ਮਜ਼ਦੂਰ ਦਿਵਸ

ਪ੍ਰੋਫੈਸਰ ਸ਼ਾਮ ਲਾਲ ਕੌਂਸਲ
  (ਸਮਾਜ ਵੀਕਲੀ)
ਜਦੋਂ ਕਿਸੇ ਦਾ ਜਨਮਦਿਨ
ਮਨਾਇਆ ਜਾਂਦਾ ਹੈ ਤਾਂ
ਉਸ ਦਿਨ ਕੇਕ ਕੱਟਿਆ ਜਾਂਦਾ ਹੈ।
ਮਜ਼ਦੂਰ ਦਿਵਸ ਵੀ ਇਕ ਪ੍ਰਕਾਰ
ਦਾ ਮਜ਼ਦੂਰਾਂ ਦਾ ਜਨਮਦਿਨ ਹੁੰਦਾ ਹੈ ਪਰ
ਉਸ ਦਿਨ ਵੀ ਮਜ਼ਦੂਰ ਕੰਮ ਕਰਦੇ ਨੇ।
ਮਜ਼ਦੂਰ ਔਰਤਾਂ ਸੜਕਾਂ ਤੇ ਕੰਮ ਕਰਦੀਆਂ ਹਨ।
ਫੈਕਟਰੀਆਂ ਵਿਚ ਕੰਮ ਚਲ ਰਿਹਾ ਹੁੰਦਾ ਹੈ।
ਉਨ੍ਹਾਂ ਤੋਂ  8 ਦੇ ਬਦਲੇ 12ਘੰਟੇ ਕੰਮ ਕਰਾਉਂਦੇ ਨੇ।
ਬਿਮਾਰੀ ਵਿਚ ਕੋਈ ਮਾਲੀ ਸਹਾਇਤਾ ਨਹੀਂ ਮਿਲਦੀ।
ਚਾਰਾ ਕਟਦੇ ਸਮੇਂ ਜੇਕਰ ਹੱਥ ਵਢਿਆ ਜਾਵੇ ਤਾਂ
ਕਿਸੇ ੍ਰਕਿਸਮ ਦਾ ਮੁਆਵਜ਼ਾ ਨਹੀਂ ਮਿਲਦਾ।
ਮਜ਼ਦੂਰ ਦੇਸ਼ ਦੀ ਤਰੱਕੀ ਵਾਸਤੇ ਕੰਮ ਕਰਦੇ ਹਨ।
ਮਜ਼ਦੂਰ ਗਰਮੀ, ਸਰਦੀ ਗੜਿਆਂ ਵਿਚ ਵੀ
ਖੇਤਾਂ ਵਿਚ ਕੰਮ ਕਰ ਰਹੇ ਹੁੰਦੇ ਹਨ।
ਮਜ਼ਦੂਰ ਲੋਕਾਂ ਨੂੰ ਸਮੇਂ ਤੇ ਪੂਰੀ ਮਜ਼ਦੂਰੀ ਨਹੀਂ ਮਿਲਦੀ।
ਮਜ਼ਦੂਰ ਬਿਜਲੀ ਦੇ ਕਾਰਖਾਨਿਆਂ ਵਿਚ ਕੰਮ ਕਰਦੇ ਹਨ
ਪਰ ਉਨ੍ਹਾਂ ਦੀਆਂ ਆਪਣੀਆਂ ਝੁਗੀਆਂ ਵਿਚ ਹਨੇਰਾ ਹੁੰਦਾ ਹੈ।
ਮਜ਼ਦੂਰਾ੍ਂ ਦੀ ਭਲਾਈ ਲਈ ਬਹੁਤ ਸਾਰੇ ਕਾਨੂੰਨ ਤਾਂ ਹਨ
ਪਰ ਕਦੇ ਵੀ ਉਨ੍ਹਾਂ ਤੇ ਅਮਲ ਹੁੰਦਾ ਨਹੀਂ ਦੇਖਿਆ।
ਅਜਿਹੇ ਵਿਚ ਮਜ਼ਦੂਰ ਦਿਵਸ ਮਨਾਉਣਾ ਮਜ਼ਦੂਰਾਂ
ਨਾਲ ਇਕ ਵਡੀ ਛੇੜਛਾੜ ਅਤੇ ਮਜ਼ਾਕ ਹੀ ਤਾਂ ਹੈ।

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੀ ਕੈਨੇਡਾ ਤਣਾਅਪੂਰਨ ਹੈ? ਸ਼ਾਇਦ! ਟੁੱਟ ਚੁੱਕਾ ਹੈ?
Next article ਮਜ਼ਦੂਰ