ਕਵਿਤਾ/ਛੁੱਟੀ ਦਾ ਐਲਾਨ 

ਮਹਿੰਦਰ ਸਿੰਘ ਮੇਹਨਤੀ 
         (ਸਮਾਜ ਵੀਕਲੀ)
ਦੇਖੋ-ਦੇਖੋ ਲੋਕੋ ਬੜੀ ਹੀ ਅਜੀਬ ਗੱਲ ਹੈ।
ਦੁਨੀਆ ਦੇ ਜੀਣ ਦਾ ਇਹ ਕਿਹੜਾ ਵੱਲ ਹੈ।
ਇਕ ਮਈ ਵਾਲਾ ਦਿਨ ਬੜਾ ਹੀ ਮਹਾਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਸਾਈਕਲ ਉੱਤੇ ਰੋਟੀ ਵਾਲਾ ਡੱਬਾ ਟੰਗ ਦਾ।
ਸਿਹਤ ਹੈ ਬਿਮਾਰ ਨਾਲੇ ਵਾਰ-ਵਾਰ ਖੰਘਦਾ।
ਪਾਲਣੇ ਹੈ ਬੱਚੇ ਸਾਰਾ ਇਹੋ ਹੀ ਧਿਆਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਘਰਵਾਲੀ ਕਹੇ ਸੌਦੇ ਮੁਕੇ ਪਏ ਨੇ ਘਰਦੇ।
ਲੈਣੀ ਨਵੀਂ ਵਰਦੀ ਬੱਚੇ ਵੀ ਨੇ ਤੰਗ ਕਰਦੇ।
ਹੱਟੀ ਵਾਲਾ ਵੀ ਉਧਾਰ ਦਿੰਦਾ ਨਾ ਸਮਾਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ।
ਸਾਲ ਭਰ ਦਿਨ ਰਾਤ ਗਰੀਬ ਬੰਦਾ ਖੱਪਦਾ।
ਪਲ-ਪਲ ਭੱਠੀ ਵਿੱਚ ਪਏ ਕੋਲੇ ਵਾਂਗ ਭੱਖਦਾ।
ਮਿੱਟੀ ਵਿੱਚ ਰੁਲ ਜਾਂਦੀ ਇਹਦੀ ਜਾਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
300 ਤੇ 65 ਦਿਨ ਪੂਰੇ ਸਾਲ ਭਰਦੇ।
ਇਕ ਦਿਨ ਕੰਮ ਛੱਡ ਮਜ਼ਦੂਰ ਭੁੱਖਾ ਮਰ-ਜੇ।
ਜਿਹੜਾ ਇਹ ਕਮਾਵੇ ਇਹਦਾ ਉਹੀ ਖਾਣ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਲੀਡਰਾਂ ਤੇ ਅਫਸਰਾਂ ਕੰਮ ਬੰਦ ਕਰ ਛੱਡੇ ਨੇ।
ਜਿਹੜੇ ਨੇ ਅਮੀਰ ਜਾਂ ਜਿਹੜੇ ਲੋਕ ਵੱਡੇ ਨੇ।
ਪਰ ਕੰਮ ਉੱਤੇ ਜਾਂਦੇ ਕਿਰਤੀ ‘ਤੇ ਮਾਣ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਰੋਡ,ਮਹਿਲ,ਸਾਧਨ ਮਜ਼ਦੂਰਾਂ ਦੇ ਬਣਾਏ ਨੇ।
ਜਾਤ ਅਭਿਮਾਨੀਆਂ ਅਮੀਰਾਂ ਫਿਰ ਵੀ ਸਤਾਏ।
ਖੁਦ ਲਈ ਨਾ ਇਹ ਤੋਂ ਚੰਗਾ ਬਣਦਾ ਮਕਾਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਤੰਗੀਆਂ ਤੇ ਔਕੜਾਂ ਨਾਲ਼ ਇਹਨੂੰ ਪੈਂਦਾ ਘੁਲਣਾ।
ਪਰ ਸੱਚੀ ਕਿਰਤ ਦਾ ਇਹਨੂੰ ਮਿਲੇ ਮੁੱਲ ਨਾ।
ਸੱਚ ਦੱਸੇ ‘ਮੇਹਨਤੀ’ ਜੀ ਇਹੋ ਨੁਕਸਾਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਵੈਸੇ ਅੱਜ ਮਜ਼ਦੂਰਾਂ ਨੂੰ ਛੁੱਟੀ ਦਾ ਐਲਾਨ ਹੈ।
ਮਹਿੰਦਰ ਸਿੰਘ ਮੇਹਨਤੀ 
ਮੋ: 73550-18629

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ/ ਕਦੇ ਕਦੇ
Next articleਕਹਾਣੀ / ਅੰਦਰ ਬਾਹਰ ਫੈਲਿਆ ਪ੍ਰਦੂਸ਼ਣ