HOME ਕਵਿਤਾ : ਆਜ਼ਾਦੀ ਦਾ ਦਿਹਾੜਾ

ਕਵਿਤਾ : ਆਜ਼ਾਦੀ ਦਾ ਦਿਹਾੜਾ

(ਸਮਾਜ ਵੀਕਲੀ)
ਆਇਆ ਆਜ਼ਾਦੀ ਦਾ ਦਿਹਾੜਾ
ਖੁਸ਼ੀਆਂ ਤੇ ਚਾਵਾਂ ਨਾਲ਼ ਮਨਾਵਾਂਗੇ ,
ਵੰਡ ਕੇ ਲੱਡੂ – ਪੇੜੇ ਇੱਕ ਦੂਜੇ ਨੂੰ
ਅਸੀਂ ਨੱਚਾਂਗੇ ਤੇ ਗਾਵਾਂਗੇ ।
ਨਾ ਕੋਈ ਛੋਟਾ, ਨਾ ਕੋਈ ਵੱਡਾ
 ਸਭ ਨੂੰ ਇਹ ਸਮਝਾਵਾਂਗੇ,
 ਮੇਰ – ਤੇਰ ਦੀ ਗੱਲ ਮੁਕਾ ਕੇ
 ਮਾਨਵਤਾ ਦੀ ਅਲਖ ਜਗਾਵਾਂਗੇ ।
ਪਾ ਕੇ ਵਿੱਦਿਆ ਦਾ ਗਹਿਣਾ
ਅਗਿਆਨਤਾ ਦੂਰ ਭਜਾਵਾਂਗੇ ,
 ਆਇਆ ਆਜ਼ਾਦੀ ਦਾ ਦਿਹਾੜਾ
 ਰਲ – ਮਿਲ ਅਸੀਂ ਮਨਾਵਾਂਗੇ।
 ਦੀਨ ਦੁਖੀਆਂ ਦੇ ਦੁੱਖ ਵੰਡਾ ਕੇ
ਸਭ ਨੂੰ ਸੁੱਖ ਪਹੁੰਚਾਵਾਂਗੇ ,
ਹਿੰਮਤ ਕਰਕੇ ਅਸੀਂ ਸਭ
ਸਮਾਜਿਕ ਕੁਰੀਤੀਆਂ ਨੂੰ ਮੁਕਾਵਾਂਗੇ ,
 ਆਇਆ ਆਜ਼ਾਦੀ ਦਾ ਦਿਹਾੜਾ
 ਅਸੀਂ ਖੁਸ਼ਹਾਲ ਸਮਾਜ ਬਣਾਵਾਂਗੇ ।
ਨਸ਼ਿਆਂ ਤੋਂ ਦੂਰ ਰਹਿਣ ਦਾ
ਪ੍ਰਣ ਅਸੀਂ ਦੁਹਰਾਵਾਂਗੇ ,
ਲਗਾ ਕੇ ਵੱਧ ਤੋਂ ਵੱਧ ਫੁੱਲ – ਬੂਟੇ
ਵਾਤਾਵਰਨ ਨੂੰ ਹਰਾ – ਭਰਾ ਬਣਾਵਾਂਗੇ ,
  ਮਨ ਦੀ ਮੈਲ ਨੂੰ ਦੂਰ ਕਰਕੇ
ਇਨਸਾਨੀਅਤ ਨੂੰ ਮਜ਼ਬੂਤ ਬਣਾਵਾਂਗੇ ।
 ਆਇਆ ਆਜ਼ਾਦੀ ਦਾ ਦਿਹਾੜਾ
ਅਸੀਂ ਭਾਈਚਾਰਕ ਸਾਂਝ ਵਧਾਵਾਂਗੇ।
ਕਰਕੇ ਸਾਖਰ ਹਰ ਇੱਕ ਨੂੰ
ਗਿਆਨ ਦੀ ਜੋਤ ਜਗਾਵਾਂਗੇ ,
 ਅਸੀਂ ਰਲ – ਮਿਲ ਖੁਸ਼ੀ ਮਨਾਵਾਂਗੇ
ਅਸੀਂ ਸਭ ਦੇ ਭਲੇ ਦੀ ਸੋਚ ਅਪਣਾਵਾਂਗੇ ,
ਆਇਆ ਆਜ਼ਾਦੀ ਦਾ ਦਿਹਾੜਾ
ਅਸੀਂ ਹੱਸਾਂਗੇ ਤੇ ਗਾਵਾਂਗੇ
ਅਸੀਂ ਸਾਰਿਆਂ ਨਾਲ਼ ਖੁਸ਼ੀ ਮਨਾਵਾਂਗੇ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
 ਸ੍ਰੀ ਅਨੰਦਪੁਰ ਸਾਹਿਬ 
9478561356
Previous articleਸ਼ਾਇਰੀ : ਅਸੀਂ ਪਾਣੀ ਵਾਂਗ
Next articleਅਸੀਮ ਮੁਨੀਰ ਲਾਦੇਨ ਵਰਗਾ ਹੈ… ਉਸਨੂੰ ਅਮਰੀਕਾ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ’, ਸਾਬਕਾ ਅਮਰੀਕੀ ਅਧਿਕਾਰੀ ਨੇ ਕਿਹਾ- ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨੋ