ਕਵਿਤਾ / ਪਤਾ ਨਹੀਂ ਕਿਉਂ?

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ
  (ਸਮਾਜ ਵੀਕਲੀ)
ਪਰਮਾਰਥ ਤੇ
ਸਵਾਰਥ ਹਾਵੀ ਹੈ।
ਪਤਾ ਨਹੀਂ ਕਿਉਂ?
ਆਪਣਿਆਂ ਉਤੇ
ਓਪਰੇ ਹਾਵੀ ਨੇ।
ਪਤਾ ਨਹੀਂ ਕਿਉਂ?
ਇਮਾਨਦਾਰੀ ਉੱਤੇ
ਬੇਈਮਾਨੀ ਹਾਵੀ ਹੈ।
ਪਤਾ ਨਹੀਂ ਕਿਉਂ?
ਮੇਲ ਮਿਲਾਪ ਉੱਤੇ
ਦੁਸ਼ਮਣੀ ਹਾਵੀ ਹੈ।
ਪਤਾ ਨਹੀਂ ਕਿਉਂ?
ਸੰਤੋਖ ਉੱਤੇ
ਤ੍ਰਿਸ਼ਨਾ ਹਾਵੀ ਹੈ।
ਪਤਾ ਨਹੀਂ ਕਿਉਂ?
ਇਨਸਾਨ ਉੱਤੇ
ਸ਼ੈਤਾਨ ਹਾਵੀ ਹੈ।
ਪਤਾ ਨਹੀਂ ਕਿਉਂ?
ਸੱਚਾਈ ਉੱਤੇ
ਝੂਠ ਹਾਵੀ  ਹੈ।
ਪਤਾ ਨਹੀਂ ਕਿਉਂ?
ਇਨਸਾਫ ਉੱਤੇ
ਪੈਸਾ ਹਾਵੀ ਹੈ।
ਪਤਾ ਨਹੀਂ ਕਿਉਂ?
ਅਸਲੀਅਤ ਉੱਤੇ
ਸੁਫਨੇ ਭਾਰੀ ਨੇ।
ਪਤਾ ਨਹੀਂ ਕਿਉਂ?
!!

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 9416 35 90 45
ਰੋਹਤਕ 12 40 01 ਹਰਿਆਣਾ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮੇਰਾ ਪਿੰਡ”
Next articleਸਮੁੱਚੀ ਦੁਨੀਆਂ ਲਈ ਗੁਰੂ ਗ੍ਰੰਥ ਸਾਹਿਬ ਚਾਨਣ ਮੁਨਾਰਾ- ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ