(ਸਮਾਜ ਵੀਕਲੀ)
ਐਸਾ ਰਾਗ ਕੁਵੇਲੇ ਵਾਲਾ ਗਾਇਆ ਕਵੀਆਂ ਨੇ।
ਕਵਿਤਾ ਨੂੰ ਵੀ ਮੁਸ਼ਕਿਲ ਵਿੱਚ ਫਸਾਇਆ ਕਵੀਆਂ ਨੇ।
ਲੋਕ ਹਮੇਸ਼ਾ ਭੇਟਾ ਚੜ੍ਹਦੇ ਰਹਿਣ ਸਿਆਸਤ ਦੀ,
ਇਸ਼ਕ ਮੁਹੱਬਤ ਵਾਲਾ ਸ਼ੋਰ ਮਚਾਇਆ ਕਵੀਆਂ ਨੇ।
ਹੋਰ ਨਹੀਂ ਤਾਂ ਕੋਈ ਹਾਅ ਦਾ ਨਾਅਰਾ ਮਾਰ ਦਿਓ,
ਐਨਾ ਵੀ ਕਿਉਂ ਮੂੰਹ ਨੂੰ ਜਿੰਦਾ ਲਾਇਆ ਕਵੀਆਂ ਨੇ।
ਕਰਮ ਸਿੰਘ ਜ਼ਖ਼ਮੀ
ਗੁਰੂ ਤੇਗ ਬਹਾਦਰ ਨਗਰ,
ਹਰੇੜੀ ਰੋਡ, ਸੰਗਰੂਰ-148001
ਸੰਪਰਕ: 98146-28027



