ਕਵਿਤਾ

(ਸਮਾਜ ਵੀਕਲੀ)

ਅੱਖਾ ਵਿੱਚ ਆਇਆ ਪਾਣੀ,
ਇੱਕ ਛੋਟਾ , ਬੱਚਾ ਦੇਖ।

ਖੇਡਣ ਦੀ ਉਮਰੇ ਵਿਚਾਰਾ,
ਬਚਪਨ ਰਿਹਾ , ਸੀ ਵੇਚ।

ਮਜਬੂਰੀ ਕਰਵਾਏ ਸਾਰਾ ਕੁੱਝ,
ਨਾ ਫੇਰ ਠੰਡ ਲੱਗੇ , ਨਾ ਸੇਕ।

ਇਹ ਰੌਲ਼ਾ ਸਾਰਾ ਰੋਟੀ ਦਾ,
ਕੋਈ ਇਥੇ ਕਮਾਏ,ਕੋਈ ਪਰਦੇਸ਼।

ਰੱਜੇ ਪੁੱਜੇ ਮਾਰਨ ਠੱਗੀਆ,
ਭੁੱਖੇ ਮਰਦੇ , ਜਿਹੜੇ ਨੇਕ ।

ਉੱਚੀ ਥਾਂ ਝੂਠ ਦੀ, ਸੱਚ ਲੱਭੇ ਨਾ,
ਚੋਰਾ ਦੇ ਨੇ ਇੱਥੇ, ਸਾਧਾਂ ਵਾਲੇ ਭੇਸ਼।

ਰੱਬ ਦੇ ਰੰਗ ਨੇ ਦੇਖ ਲਵੋ ਬਹਿ ਕੇ,
ਹੱਸ ਕੇ ਬਿਤਾਓ , ਨਾ ਕਰੋ ਕਲੇਸ਼।

ਕੁਲਵੀਰ ਸਿੰਘ ਘੁਮਾਣ

 

 

 

 

 

 

 

ਰੇਤਗੜ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDoctors’ strike: Why are resident doctors on the streets?
Next articleSelf-reliant palm oil cultivation offers big scope: Tomar