ਕਵਿਤਾ

(ਸਮਾਜ ਵੀਕਲੀ)

ਸਮਝ ਨਾ ਆਉਂਦੀ ਮੈਨੂੰ ਭੋਰਾ, ਇਹ ਕੀ ਹੋ ਰਿਹਾ ,
ਕਿੰਨਾ ਕੁਝ ਹੋਇਆ, ਫੇਰ ਵੀ ਇਨਸਾਨ ਸੋ ਰਿਹਾ।

ਮੁਫ਼ਤ ਦੇ ਚੱਕਰ ਵਿੱਚ ਵੋਟਾਂ ਪਾਉਂਦਾ,
ਪਿੱਛੋਂ ਧਾਹਾਂ ਮਾਰ , ਮਹਿੰਗਾਈ ਨੂੰ ਰੋ ਰਿਹਾ।

ਵੋਟ ਪਾਉਣ ਦਾ ਹੱਕ ਹੈ ਆਪਣਾਂ,
ਕੋਈ ਲਾਲਚ ਦੇਕੇ , ਹੱਕ ਆਪਣੇ ਨੂੰ ਖੋਹ ਰਿਹਾ।

ਬੇਰੋਜ਼ਗਾਰੀ,ਨਸ਼ਾ, ਮਹਿੰਗਾਈ ਸਭ ਵਿਚ ਵਾਧਾ,
ਹਰ ਇਕ ਬੰਦਾ ਬੱਸ , ਆਪਣੇ ਰੋਣੇ ਰੋ ਰਿਹਾ।

ਲਿਖਤ – ਬਲਵਿੰਦਰ ਕੌਰ ਭਵਾਨੀਗੜ੍ਹ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿਛਲੀ ‘ਸਪਾ’ ਸਰਕਾਰ ਇਕ ਖਾਸ ਫਿਰਕੇ ਦਾ ਪੱਖ ਪੂਰਦੀ ਸੀ: ਯੋਗੀ
Next articleਚੋਣ ਪ੍ਰਚਾਰ ਕਮੇਟੀ ਦੀ ਮੀਿਟੰਗ ’ਚ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼