ਕਵਿਤਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਜ਼ਰੂਰੀ ਨਹੀਂ ਵਿਚ ਮੁਹੱਬਤ ਪਿਆਰ ਮਿਲੇ,
ਕਈਆ ਨੂੰ ਮਿਲੇ , ਕਈਆ ਨੂੰ ਤਕਰਾਰ ਮਿਲੇ।

ਮੁਹੱਬਤ ਹੁੰਦੀ ਸਾਫ ਦਿਲਾ ਦੇ ਨਾਲ,
ਜ਼ਰੂਰੀ ਨਹੀ , ਕਿ ਸੋਹਣਾ ਯਾਰ ਮਿਲੇ।

ਦਿਲ ਦੇ ਸੌਦੇ ਹੁੰਦੇ ਇਕ ਵਾਰੀ ਬੱਸ,
ਨਾ ਚਾਹੀਏ , ਸਾਨੂੰ ਉਧਾਰ ਮਿਲੇ।

ਦਿਖਾਵੇ ਦੀ ਮੁਹੱਬਤ ਨਾਲੋ ਚੰਗਾ,
ਮਿਲੇ ਦਿਲ ਤੋ, ਬੇਸ਼ੱਕ ਸਾਨੂੰ ਖਾਰ ਮਿਲੇ।

ਯਾਰ ਵਿਛੜੇ ਦਾ ਦੁੱਖ ਹੁੰਦਾ ਭੈੜਾ,
ਆਉਂਦੇ ਅੱਖਾਂ ਥੱਲੇ ਘੇਰੇ ,ਨਾਹੀ ਕੋਈ ਨਿਖਾਰ ਮਿਲੇ।

ਸੋਹਣੀਆਂ ਸ਼ਕਲਾਂ, ਦਿਲ ਤੋ ਕਾਲ਼ੇ,
ਸੋਹਣਿਆਂ ਨੂੰ ਕੁਲਵੀਰੇ , ਕੱਲਾ ਹੰਕਾਰ ਮਿਲੇ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਆਰਕੀਟੈੱਕਟ ਬਾਲਕ੍ਰਿਸ਼ਨ ਦੋਸ਼ੀ ਨੂੰ ਵੱਕਾਰੀ ਰਾਇਲ ਗੋਲਡ ਮੈਡਲ
Next articleBend in the road is not the end of the road