ਕਵਿਤਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਕਰਦਾ ਏ ਮਾਣ ਦੱਸ ਕਿਹੜੀ ਗੱਲ ਦਾ।
ਕੋਈ ਨਾ ਭਰੋਸਾ , ਇੱਥੇ ਤੇਰੇ ਕੱਲ ਦਾ।

ਸੌ ਸਾਲ ਜੀਣ ਦੀਆ ਕਰੇ ਤੂੰ ਤਿਆਰੀਆਂ,
ਕੋਈ ਨਾ ਵਸਾ , ਆਉਣ ਵਾਲੇ ਪਲ ਦਾ।

ਕਰਿਆ ਨਾ ਕਰ, ਹੰਕਾਰ ਵਾਲਾ ਪੈਸੇ ਦਾ,
ਕੋਈ ਮੁੱਲ ਨਇਓ ਪੈਣਾ,ਅਖੀਰ ਤੇਰੀ ਖੱਲ ਦਾ।

ਲਿਖੀਆਂ ਨੂੰ ਦੱਸ ਯਾਰਾਂ ਕੌਣ ਮੋੜ ਸਕਦਾ,
ਉਹਦੀ ਰਜ਼ਾ ਵਿੱਚ ਰਹਿਕੇ ਕੱਟ,ਜੋਂ ਵੀ ਸਮਾ ਚੱਲਦਾ।

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਲੇਸ਼ੀਆ ਕਬੱਡੀ ਸੀਜ਼ਨ ਦੀਆਂ ਤਾਰੀਕਾ ਜਲਦ ਐਲਾਨ ਦਿੱਤੀਆਂ ਜਾਣਗੀਆਂ – ਕਬੱਡੀ ਪਰਮੋਟਰ ਪ੍ਰੀਤ ਖੰਡੇਵਾਲਾ
Next articleਪੰਜਾਬ ’ਚ ਕਾਇਮ ਹੋਵੇਗੀ ਗੈਂਗਸਟਰ ਵਿਰੋਧੀ ਟਾਸਕ ਫੋਰਸ