ਕਵਿਤਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਕੀ ਦੱਸਾਂ ਯਾਰਾ ਨਸ਼ੇ ਦੇ ਕਾਰੇ,
ਵਸਦੇ ਘਰਾਂ ਨੂੰ , ਇਹੋ ਉਜਾੜੇ।

ਪੈਸੇ ਦੀ ਘਾਟ ਜਦੋਂ ਰੜਕਦੀ,
ਪੈਸਿਆਂ ਲਈ , ਦੁਸ਼ਮਣ ਦੇ ਕੱਢੇ ਹਾੜੇ।

ਸੋਫ਼ੀ ਮੂੰਹ ਤੋਂ ਮੱਖੀ ਨਾਂ ਉੱਡੇ,
ਪੀਕੇ ਦਾਰੂ ,ਵਿੱਚ ਚੌਕ ਮਾਰੇ ਲਲਕਾਰੇ।

ਚਾਰੇ ਪਾਸਿਓਂ ਪੈਂਦੀਆਂ ਮਾਰਾ,
ਗਰੀਬ ਬੰਦਾ , ਦੱਸੋ ਕਿ ਹਾਰੇ।

ਨਸ਼ਾ ਕਰ ਦਿਆ ਗੇ ਮਿੰਟ ਚ ਬੰਦ,
ਗਲੀ – ਗਲੀ ਵਿਚ ਵਾਧੂ ਹੋਕੇ ਮਾਰੇ।

ਝੂਠੀਆ ਗੱਲ੍ਹਾਂ ਨਾਲੇ ਝੂਠੇ ਵਾਦੇ,
ਸਦਕੇ ਜਾਵਾ , ਤੇਥੋ ਮੈ ਸਰਕਾਰੇ।

ਅਸੀ ਪੰਜਾਬ ਦੇ ਹਾ ਰਖਵਾਲੇ,
ਸਾਰਿਆ ਦੇ ਹੁਣ ਇੱਕੋ ਨਾਰੇ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਕੌੜਾ ਸੱਚ
Next articleਸਕੂਲ ਦੀ ਜਿੰਦਗੀ