ਕਵਿਤਾ

"ਅਰਸ਼ਪ੍ਰੀਤ ਕੌਰ

(ਸਮਾਜ ਵੀਕਲੀ)

ਕੋਈ ਕੋਈ ਆਖੇ ਇਹਨੂੰ ਰਚਨਾਂ ,
ਪਰ ਕੋਈ ਕਹਿੰਦਾ ਸ਼ਬਦੀ ਮੰਦਰ ,
ਕੋਈ ਕੋਈ ਤਾਂ ਇਹਨੂੰ ਲਿਖ ਲੈਂਦਾ ,
ਪਰ ਬੈਠੀ ਹੈ ਉਂਝ ਸਭਦੇ ਹੀ ਅੰਦਰ ,

ਕਈਆਂ ਦਾ ਇਹ ਹਾਸਾ ਦੱਸਦੀ
ਕਈਆਂ ਦਾ ਬਿਆਨਦੀ ਰੋਣਾਂ,
ਕਈਆਂ ਦਾ ਕੁੱਝ ਪਾਉਣਾਂ ਦੱਸੇ ,
ਪਰ ਕਈਆਂ ਦਾ ਦੱਸਦੀ ਖੋਹਣਾਂ ,

ਸਭ ਹੀ ਇਸਦੇ ਅੰਦਰ ਲਿਖਿਆ
ਬਸ ਵਿਰਲੇ ਹੀ ਸਮਝ ਨੇ ਪਾਉਂਦੇ ,
ਲੱਖਾਂ ਹੀ ਇਸਤੋਂ ਅੱਖਰ ਲੈ ਕੇ ,
ਪਏ ਵਿਚ ਅੰਬਰਾਂ ਤੀਰ ਚਲਾਉਂਦੇ

ਖੁਦ ਤਾਂ ਛੋਟੀ ਗੱਲ ਵੱਡੀ ਦੱਸੇ ,
ਹੁੰਦੀ ਇਹੀ ਤਾਂ ਕਵਿਤਾ ਰਚਨਾਂ ,
ਪ੍ਰੀਤ ਦੇ ਓਹੀਓ ਮਨ ਨੂੰ ਭਾਉਂਦੀ
ਜੋ ਦੱਸਦੀ ਉਸਨੂੰ ਜੱਗ ਤੋਂ ਬਚਣਾ।

“ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੂਰਬੀ
ਮੋਗਾ”

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦ ਭਗਤ ਸਿੰਘ ਪਾਵਰ ਆਫ ਯੂਥ ਕਰ ਰਹੀ ਹੈ ਪਿੰਡ ਪਿੰਡ ਨਿਯੁਕਤੀਆਂ – ਦਲਵੀਰ ਬਿੱਲੂ
Next articleਪੰਜ ਸਾਲ