(ਸਮਾਜ ਵੀਕਲੀ)
ਬੱਸਾਂ ਰੁੱਕੀਆਂ ਆਵਾਜਾਈ ਬੰਦ ਹੋਈ,
ਫਿਰਦੇ ਯਾਤਰੀ ਚੁੱਕੀ ਸਮਾਨ ਮੀਆਂ।
ਨਿੱਤ ਨਿੱਤ ਦੇ ਲੱਗਦੇ ਧਰਨਿਆਂ ਤੋਂ,
ਹਰ ਕੋਈ ਦਿਸੇ ਪ੍ਰੇਸ਼ਾਨ ਮੀਆਂ।
ਦੁਕਾਨਦਾਰ ਮੁਲਾਜ਼ਮ ਹੋਏ ਦੁਖੀ,
ਘਰੋਂ ਬਾਹਰ ਕਾਮਾਂ ਕ੍ਰਿਸਾਨ ਮੀਆਂ।
ਹਰ ਪਾਸੇ ਪਈ ਹਾਹਾਕਾਰ ਮੱਚੀ,
ਜਿਦਾ ਵੜਿਆ ਬਾਘ ਕੋਈ ਆਣ ਮੀਆਂ।
ਬੇਰੁਜ਼ਗਾਰੀ ਮਹਿੰਗਾਈ ਨੇ ਹੱਦ ਕੀਤੀ,
ਲੀਡਰ ਝੂਠੇ ਕਰਨ ਐਲਾਨ ਮੀਆਂ।
ਵੋਟਾਂ ਵੇਲੇ ਨੇਤਾ ਦਾਅਵੇ ਕਰਨ ਫੋਕੇ,
ਪੂਰੇ ਕਰਨ ਨਾ ਕੀਤੇ ਫੁਰਮਾਨ ਮੀਆਂ।
ਦੇਸ਼ ਮੇਰਾ ਕਿਰਤੀਆਂ ਕਾਮਿਆਂ ਦਾ,
ਆਈ ਚੋਰਾਂ ਹੱਥ ਕਮਾਨ ਮੀਆਂ।
ਇੱਕ ਅੰਧ ਵਿਸ਼ਵਾਸ ਨੇ ਮੱਤ ਮਾਰੀ,
ਚਿੱਟਾ ਭਗਵਾਂ ਹੋਇਆ ਪ੍ਰਧਾਨ ਮੀਆਂ।
ਦੋਵੇਂ ਰਲ ਕੇ ਦੇਸ਼ ਨੂੰ ਖਾਈ ਜਾਂਦੇ,
ਉੱਚੀ ਕਰਦੇ ਆਪਣੀ ਸ਼ਾਨ ਮੀਆਂ।
ਇਸ ਮੁਲਕ ਦਾ ,ਪੱਤੋ, ਰੱਬ ਰਾਖਾ,
ਜਿੱਥੋ ਖੁਸਿਆ ਅਮਨ ਅਮਾਨ ਮੀਆਂ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly