ਪ੍ਰੋ.ਸੰਧੂ ਵਰਿਆਣਵੀ
ਲੈਕ ਬਲਬੀਰ ਕੌਰ ਰਾਏਕੋਟੀ ਨੇ ਪਰਚੇ ਪੜ੍ਹੇ।
ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ਼ ਨਾਮਵਰ ਸਾਹਿਤਕਾਰ ਪ੍ਰਕਾਸ਼ ਸੋਹਲ ਦਾ ਗ਼ਜ਼ਲ ਸੰਗ੍ਰਹਿ ਸੋਚ ਦਾ ਸਫ਼ਰ ਪ੍ਰਭਾਵਸ਼ਾਲੀ ਸਾਹਿਤਿਕ ਸਮਾਗਮ ਕਰਵਾ ਕੇ ਲੋਕ ਅਰਪਣ ਕੀਤਾ ਗਿਆ।ਪ੍ਰਧਾਨਗੀ ਮੰਡਲ ਵਿੱਚ ਪ੍ਰੋ ਸੰਧੂ ਵਰਿਆਣਵੀ ( ਜਨ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ), ਉਸਤਾਦ ਸ਼ਾਇਰ ਸੁਲੱਖਣ ਸਰਹੱਦੀ , ਉਸਤਾਦ ਸ਼ਾਇਰ,ਉਸਤਾਦ ਸ਼ਾਇਰ ਗੁਰਦੀਪ ਭਾਟੀਆ, ਪ੍ਰਕਾਸ਼ ਸੋਹਲ ਸੁਸ਼ੋਭਿਤ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ ਦੇ ਜਨ ਸਕੱਤਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਸਕੱਤਰ ਜਗਦੀਸ਼ ਰਾਣਾ ਨੇ ਮੰਚ ਦੀਆਂ ਸਾਹਿਤਿਕ ਅਤੇ ਸਮਾਜਿਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪ੍ਰਕਾਸ਼ ਸੋਹਲ ਦੇ ਦੋ ਸ਼ਿਅਰ ਪੜ੍ਹੇ ਅਤੇ ਪ੍ਰਕਾਸ਼ ਸੋਹਲ ਦੀਆਂ ਸਾਹਤਿਕ ਪ੍ਰਾਪਤੀਆਂ ਬਾਰੇ ਚਾਨਣ ਪਾਇਆ।
ਗ਼ਜ਼ਲ ਸੰਗ੍ਰਹਿ ਸੋਚ ਦਾ ਸਫ਼ਰ ਬਾਰੇ ਲੈਕ.ਬਲਵੀਰ ਕੌਰ ਰਾਏਕੋਟੀ ਨੇ ਪਰਚਾ ਪੜ੍ਹਦਿਆਂ ਕਿਹਾ ਕੇ ਪ੍ਰਕਾਸ਼ ਸੋਹਲ ਮੁਲਕ ਦੇ ਬਿਗੜ ਰਹੇ ਰਾਜਨੀਤਿਕ ਸਮਾਜਿਕ ਤੇ ਪੌਣ ਪਾਣੀ ਪ੍ਰਤੀ ਚਿੰਤਾ ਜਤਾਉਂਦਾ ਹੈ। ਪ੍ਰੋ.ਸੰਧੂ ਵਰਿਆਣਵੀ ਨੇ ਸੋਚ ਦਾ ਸਫ਼ਰ ਬਾਰੇ ਪਰਚਾ ਪੜ੍ਹਦਿਆਂ ਪ੍ਰਕਾਸ਼ ਸੋਹਲ ਦੇ ਕਈ ਸ਼ਿਅਰਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਵਿਦੇਸ਼ ਵਿਚ ਰਹਿ ਕੇ ਵੀ ਸੋਹਲ ਆਪਣੀ ਮਾਤ ਭੂਮੀ ਦੇ ਦੁੱਖਾਂ ਤਕਲੀਫ਼ਾਂ ਦੀ ਗੱਲ ਕਰਦਾ ਹੈ। ਡਾ. ਸੁਖਵਿੰਦਰ ਸਿੰਘ, ਜਨਜੀਵਨ ਭਨੋਟ ਤੇ ਬਲਵਿੰਦਰ ਸਿੰਘ ਖੈਰਾ ਨੇ ਵੀ ਸੋਹਲ ਦੀ ਸ਼ਾਇਰੀ ਤੇ ਉਸ ਦੀ ਸਖਸ਼ੀਅਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੋਹਲ ਦੀ ਸ਼ਾਇਰੀ ਘਰ ਤੋਂ ਸ਼ੁਰੂ ਹੋ ਕੇ ਦੇਸ਼ ਵਿਦੇਸ਼ ਵਿੱਚ ਜਾ ਪਹੁੰਚੀ ਹੈ।ਉਸਤਾਦ ਸ਼ਾਇਰ ਸੁਲੱਖਣ ਸਰਹੱਦੀ ਨੇ ਕਿਹਾ ਕਿ ਮੈਨੂੰ ਆਪਣੇ ਸ਼ਾਗਿਰਦ ਪ੍ਰਕਾਸ਼ ਸੋਹਲ ਦੀ ਸ਼ਾਇਰੀ ਤੇ ਮਾਣ ਹੈ ਜੋ ਆਏ ਦਿਨ ਪਹਿਲਾਂ ਨਾਲੋਂ ਵੱਧ ਪ੍ਰਭਾਵਸ਼ੀਲ ਹੋ ਰਹੀ ਹੈ।
ਇਸ ਮੌਕੇ ਹੋਏ ਸ਼ਾਨਦਾਰ ਕਵੀ ਦਰਬਾਰ ਵਿਚ ਗੁਰਦੀਪ ਭਾਟੀਆ,ਸੁਲੱਖਣ ਸਰਹੱਦੀ,ਜਗਦੀਸ਼ ਰਾਣਾ, ਉਸਤਾਦ ਸ਼ਾਇਰ ਸਰਬਜੀਤ ਸਿੰਘ ਸੰਧੂ,, ਨੱਕਾਸ਼ ਚਿੱਤੇਵਾਣੀ , ਜਸਪਾਲ ਸਿੰਘ ਜੀਰਵੀ, ਮਨਜੀਤ ਕੌਰ ਮੀਸ਼ਾ , ਕੁਲਬੀਰ ਸਿੰਘ ਕੰਵਲ , ਸੰਗਤ ਰਾਮ ( ਉਪ ਚੇਅਰਮੈਨ ਵਿਰਸਾ ਵਿਹਾਰ ਜਲੰਧਰ),ਗੁਰਦੀਪ ਸਿੰਘ ਸੈਣੀ, ਸਹਿਬਾਜ਼ ਖਾਨ, ਰਜਨੀ ਵਾਲੀਆ , ਸੁਰਜੀਤ ਸਾਜਨ, ਦਲਜੀਤ ਮਹਿਮੀ , ਮਨੋਜ ਫਗਵਾੜਵੀ , ਪ੍ਰਮੋਦ ਕਾਫ਼ਿਰ ,ਦਵਿੰਦਰ ਜੱਸਲ, ਜਸਵਿੰਦਰ ਦੂਹੜਾ , ਰੁਪਿੰਦਰਜੀਤ ਸਿੰਘ, ਜਸਵਿੰਦਰ ਕੌਰ ਫਗਵਾੜਾ , ਹਰਦਿਆਲ ਹੁਸ਼ਿਆਰਪੁਰੀ , ਦਿਲਬਹਾਰ ਸ਼ੌਕਤ, ਸੁਰਿੰਦਰ ਮਕਸੂਦਪੁਰੀ , ਸੀਤਲ ਰਾਮ ਬੰਗਾ , ਲਾਲੀ ਕਰਤਾਰਪੁਰੀ, ਅਮਰੀਕ ਡੋਗਰਾ, ਜਸਵੰਤ ਸਿੰਘ ਮਜਬੂਰ, , ਪ੍ਰੋ. ਅਕਵੀਰ ਕੌਰ , ਸੋਢੀ ਸੱਤੋਵਾਲੀ, ਆਦਿ ਕਵੀਆਂ ਨੇ ਖ਼ੂਬ ਰੰਗ ਬੰਨ੍ਹਿਆ।ਇਸ ਮੌਕੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ ਵਲੋਂ ਜਿੱਥੇ ਪ੍ਰਕਾਸ਼ ਸੋਹਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਓਥੇ ਹੀ ਨਾਮਵਰ ਸ਼ਾਇਰਾਂ ਸੁਲੱਖਣ ਸਰਹੱਦੀ, ਗੁਰਦੀਪ ਭਾਟੀਆ, ਬਲਬੀਰ ਕੌਰ ਰਾਏਕੋਟੀ, ਪ੍ਰੋ ਸੰਧੂ ਵਰਿਆਣਵੀ ਦਾ ਵੀ ਸਨਮਾਨ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿਚ ਮੰਚ ਦੇ ਪ੍ਰਧਾਨ ਸ਼ਾਮ ਸਾਰਗੂੰਦੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਪਣੀ ਇਕ ਰਚਨਾ ਨਾਲ਼ ਪ੍ਰੋਗਰਾਮ ਨੂੰ ਸਿਖਰ ਤੇ ਪੁਚਾਇਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪ੍ਰਕਾਸ਼ ਸੋਹਲ ਦੀ ਜੀਵਨ ਸਾਥੀ ਹਰਜਿੰਦਰ ਕੌਰ, ਬਲਜੀਤ ਕੌਰ ਖੈਰਾ, ਸੋਨੀਆ ਭਾਰਤੀ , ਬਿੱਟੂ ਮਹਿਤਪੁਰੀ , ਸੀਰਤ ਸਿਖਿਆਰਥੀ , ਸੁਰਿੰਦਰ ਢੰਡਾ , ਰਮੇਸ਼ ਮੌਦਗਿਲ, ਡਾ. ਰਾਏ ਮਹਿੰਦਰ ਸਿੰਘ, ਗੁਰਪ੍ਰੀਤ ਖੋਖਰ,ਲਖਵੀਰ ਸਿੰਘ ਅਟਵਾਲ, ਜਸਵੀਰ ਕੌਰ ਅਟਵਾਲ,ਮਨਜੀਤ ਕੌਰ, ਡਾ.ਨਗਿੰਦਰ ਐਸ ਬੰਸਲ , ਰਾਜਿੰਦਰ ਬਿਮਲ, ਐਡਵੋਕੇਟ ਬਲਦੇਵ ਸਿੰਘ ਸੋਹਲ,
ਜੋਗਿੰਦਰ ਸਿੰਘ ਸੋਹਲ,ਜਸਵਿੰਦਰ ਕੌਰ ਫਗਵਾੜਾ, ਬਲਜੀਤ ਕੌਰ,ਕੁਲਵੰਤ ਕੌਰ, ਪ੍ਰੀਤ ਮੋਹੱਦੀਪੁਰੀਆ , ਹਰੀਸ਼ ਭੰਡਾਰੀ , ਗੁਲਸ਼ਨ ਮਿਰਜ਼ਾਪੁਰੀ ,ਸੁਰਜੀਤ ਸਿੰਘ,ਇੰਦਰਜੀਤ ਕੌਰ,ਸਰਬਜੀਤ ਕੌਰ, ਆਦਿ ਹਾਜ਼ਿਰ ਰਹੇ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly