ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 27 ਜੂਨ ਨੂੰ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਭਾਸ਼ਾ ਵਿਭਾਗ ਪੰਜਾਬ ਦੇ ਨਵ ਨਿਯੁਕਤ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਦੀ ਨਿਰਦੇਸ਼ਨਾਂ ਅਧੀਨ ਦਫ਼ਤਰ ਜਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਵੱਲੋਂ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ 27 ਜੂਨ ( ਵੀਰਵਾਰ ) ਨੂੰ ਸਵੇਰੇ 10 – 30 ਵਜੇ ਜਿਲ੍ਹਾ ਦਫ਼ਤਰ ਵਿਖੇ ਕਰਵਾਇਆ ਜਾ ਰਿਹਾ ਹੈ ।
         ਜਿਲ੍ਹਾ ਭਾਸ਼ਾ ਅਫ਼ਸਰ ਸੰਗਰੂਰ ਡਾ. ਰਣਯੋਧ ਸਿੰਘ ਸਿੱਧੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਸਾਹਿਤਕ ਸਮਾਗਮ ਵਿੱਚ ਭਾਰਤੀ ਸਾਹਿਤ ਅਕਾਦਮੀ ਯੁਵਾ ਪੁਰਸਕਾਰ ਜੇਤੂ ਪੁਸਤਕ ” ਖ਼ਤ ਜਦੋਂ ਲਿਖਣੋਂ ਰਹਿ ਗਏ ” ਦੇ ਕਵੀ ਰਣਧੀਰ ਸਿੰਘ ਦਾ ਸਨਮਾਨ ਕਰਨ ਤੋਂ ਇਲਾਵਾ ਵਿਸ਼ਾਲ ਕਵੀ ਦਰਬਾਰ ਵੀ ਕੀਤਾ ਜਾਵੇਗਾ ।
        ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਹੇਠ ਹੋਣ ਵਾਲ਼ੇ ਇਸ ਸਮਾਰੋਹ ਦੇ ਮੁੱਖ ਮਹਿਮਾਨ ਕੇਂਦਰੀ ਪੰਜਾਬੀ ਲੇਖਕ ਸਭਾ ( ਰਜਿ: ) ਦੇ ਮੀਤ ਪ੍ਰਧਾਨ ਮੂਲ ਚੰਦ ਸ਼ਰਮਾ  ਅਤੇ ਵਿਸ਼ੇਸ਼ ਮਹਿਮਾਨ ਪ੍ਰੋ. ਸੁਖਵਿੰਦਰ ਸਿੰਘ ( ਡਾ. ) ਹੋਣਗੇ । ਇਸ ਤੋਂ ਇਲਾਵਾ ਮੁੱਖ ਬੁਲਾਰੇ ਡਾ. ਇਕਬਾਲ ਸਿੰਘ ਸਕਰੌਦੀ ਵਿਚਾਰ ਚਰਚਾ ਦਾ ਮੁੱਢ ਬੰਨ੍ਹਣਗੇ ਅਤੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਾਕਮ ਸਿੰਘ ਸਾਬਕਾ ਸੁਪਰਵਾਈਜ਼ਰ ਨਿਭਾਉਂਣਗੇ ।
         ਕਵੀ ਦਰਬਾਰ ਵਿੱਚ ਵਿੱਚ ਪਹੁੰਚ ਰਹੇ ਚੋਣਵੇਂ ਕਵੀਆਂ ਵਿੱਚ ਸਰਵ ਸ਼੍ਰੀ ਸੁਖਵਿੰਦਰ ਲੋਟੇ , ਭੂਪਿੰਦਰ ਨਾਗਪਾਲ , ਕੁਲਵੰਤ ਖਨੌਰੀ , ਮੀਤ ਸਕਰੌਦੀ , ਲਵਲੀ ਬਡਰੁੱਖਾਂ , ਪਵਨ ਕੁਮਾਰ ਹੋਸ਼ੀ , ਗਗਨਪ੍ਰੀਤ ਕੌਰ ਸਪਲ , ਧਰਮੀ ਤੁੰਗਾਂ , ਜੀਤ ਹਰਜੀਤ , ਗਗਨਦੀਪ , ਰਣਜੀਤ ਆਜ਼ਾਦ ਕਾਂਝਲਾ , ਸੰਦੀਪ ਕੌਰ ਸੋਖਲ ਬਾਦਸ਼ਾਹ ਪੁਰੀ , ਸੁਖਵਿੰਦਰ ਜਨਾਲ , ਪੰਮੀ  ਫੱਗੂਵਾਲੀਆ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੇ ਨਾਂ ਵਿਸ਼ੇਸ਼ ਵਰਨਣ ਯੋਗ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਸਮੇਂ ਸਿਰ ਕਰਵਾਉਣਾ ਅਤਿ ਜਰੂਰੀ:- ਡਾਕਟਰ ਹਰਦੇਵ ਸਿੰਘ ਐਮ.ਐੱਸ.ਆਰਥੋ
Next articleਬੋਲੀਆਂ