ਕਵਿਤਾਵਾਂ ਤੇ ਕਲਮਾਂ

ਰਾਮ ਪ੍ਰਕਾਸ਼ ਟੋਨੀ
(ਸਮਾਜ ਵੀਕਲੀ) 
ਕਵਿਤਾਵਾਂ ਨੇ ਹਾਕਮ ਫ਼ਿਕਰਾਂ ਵਿਚ ਪਾਇਆ ਹੈ।
ਕਲਮਾਂ ਨੇ ਹਾਕਮ ਦਾ ਡਾਢਾ ਖ਼ੂਨ ਸੁਕਾਇਆ ਹੈ।
 ਹਾਕਮ ਪੁੱਛੇ ਅਹਿਲਕਾਰਾਂ ਤੋਂ ਦੱਸੋਂ,
 ਕਿਵੇਂ ਕਵਿਤਾਵਾਂ ਤੋਂ ਮੂੰਹ ਛੁਪਾਈ ਦਾ।
 ਇਹ ਭੋਲੀਆਂ ਨਹੀਂ ਰਹਿ ਗਈਆ,
 ਇਹ ਪੁੱਛਣ ਹਿਸਾਬ ਪਾਈ ਪਾਈ ਦਾ।
 ਮੇਰਾ ਐਸੋ ਅਰਾਮ ਸਭ ਫ਼ਿਕਰਾਂ ਨੇ ਉਡਾਇਆ ਹੈ,
  ਕਵਿਤਾਵਾਂ ਨੇ ਹਾਕਮ —————।
  ਕਹਿੰਦੇ ਚੁਟਕਲਿਆਂ ਨਾਲ ਢਿੱਡ ਨਹੀ ਭਰਨਾ।
  ਭੁੱਖੇ ਪੇਟ ਦਾ ਪੈਣਾ ਕੋਈ ਤੈਨੂੰ ਹੱਲ ਕਰਨਾ।
  ਤੈਨੂੰ ਧਰਤੀ ਤੋਂ ਚੱਕ ਅਸਾ ਤਖ਼ਤ ਬਠਾਇਆ ,
  ਭੁੱਖੇ ਪੇਟ ਪਾ ਰੋਟੀ ਛੱਡ ਦੇ ਹੁਣ ਝੱਲ ਕਰਨਾ।
  ਤੈ ਗੱਲਾਂ ਦਾ ਜੀੋ ਬਹੁਤ ਕੜਾਹ ਬਣਾਇਆ ਹੈ,
  ਕਵਿਤਾਵਾਂ ਨੇ ਹਾਕਮ  ————–।
  ਅਜੇ ਵੀ ਨਸ਼ਿਆਂ ਵਿਚ ਗਲਤਾਨ ਹੈ ਜੁਆਨੀ।
  ਨਸ਼ਾ ਮੁਕਿਆ ਨਾ ਦੇਖ ਲੈ ਅਜੇ ਇਕ ਦੁਆਨੀ।
ਝੱਗ ਵਰਗੇ ਤੇਰੇ  ਲਾਰੇ  ਮਰਦੀ  ਜਾਏ  ਕਿਸਾਨੀ।
 ਤੂੰ ਮਿੱਟੀ ਵਿੱਚ ਮਲਾਤਾ ਜਿਹਦਾ ਨਾ ਕੋਈ ਸਾਨੀ।
 ਭੈੜੀਆਂ ਲਾਮਤਾ ਸਮਾਜ ਨੂੰ ਫ਼ਿਕਰਾਂ ਵਿਚ ਪਾਇਆ ਹੈ,
 ਕਵਿਤਾਵਾਂ ਨੇ ਹਾਕਮ——————– ।
 ਵਿਹਲੜ ਢਿੱਡ ਵਧਾਉਂਦਾ ਖਾ ਮਜ਼ਦੂਰ ਦੀ ਬੋਟੀ।
ਮਿਹਨਤਕਸ਼ ਨੂੰ ਮਿਲੇ ਨਾ ਅਜੇ ਵੀ ਰੱਜਮੀ ਰੋਟੀ।
 ਸੱਠ ਕਮਾਵੇ ਸੌ ਖਰਚ ਹੈ ਕਿੰਨੀ ਕਿਸਮਤ‌ ਖੋਟੀ।
 ਠੰਡਾ ਚੁਲ੍ਹਾ ਤਪਾਉਦੀ ਮਰ ਗਈ ਮੇਰੀ ਵੋਹਟੀ।
 ਹੱਕ ਮੰਗਣ‌ ਤੇ ਡਾਂਗਾਂ ਜਿਸ ਨੇ ਹੱਥ ਫਲਾਇਆ ਹੈ,
ਕਵਿਤਾਵਾਂ ਨੇ ਹਾਕਮ —————-।
ਇੱਥੇ ਚੋਰ ਬਜਾਰਾ ਦੇਖ ਡਾਢੀ ਅੱਤ ਮਚਾਈ ਹੈ।
ਗਰੀਬ ਬੰਦੇ ਦੀ ਦੇਖ ਲੈ ਕਿੱਤੇ ਨਾ ਸੁਣਵਾਈ ਹੈ।
ਕੀ ਬੱਚਾ ਕੀ ਬੁੱਢਾ ਦੇਖ ਦਿੰਦੇ ਫਿਰਨ ਦੁਹਾਈ ਹੈ।
ਤੂੰ ਰੰਗ ਰਲੀਆਂ ਮਾਣੇ ਸਾਰੀ  ਸ਼ਰਮ  ਲਾਹਈ ਹੈ।
ਨੀ ਹਕੂਮਤੇ ਤੇ ਮਜ਼ਲੂਮਾਂ ਤੇ ਕਹਿਰ ਕਮਾਇਆ ਹੈ ,
ਕਵਿਤਾਵਾਂ ਨੇ ਹਾਕਮ —————–।
” ਟੋਨੀ ” ਸੂਰਮੇ ਦਲੇਰ ਹੁਣ ਬਣਨਾ ਪੈਣਾ ਏ।
ਮੇਰੀਆਂ ਜ਼ਮੀਰਾਂ ਤੇ ਹੁਣ ਲੋਕੋਂ ਅੱਣਖ ਜਗਾਉ।
ਹਰ ਥਾਂ ਬੰਦੇ ਦਾ ਸ਼ੋਸਣ ਹੁੰਦਾ ਜਰ ਨਾ ਹੁੰਦਾ,
ਲੁਟੇਰਿਆ, ਬਦਮਾਸ਼ਾਂ ਕੋਲੋਂ ਹੁਣ ਦੇਸ਼ ਬਚਾਉ।
ਕੌਹਰਾਮ ਮਚਾਉਂਦੇ ਹਾਕਮਾ ਨੂੰ ਲੋਕਾਂ ਇੱਕਠੇ ਹੋ ਭਜਾਇਆ ਹੈ,
ਕਵਿਤਾਵਾਂ ਨੇ ਹਾਕਮ —————–।
ਰਾਮ ਪ੍ਰਕਾਸ਼ ਟੋਨੀ
Previous articleਕੈਨੇਡਾ ਵਸਦੇ ਬਲਿੰਗ ਪਰਿਵਾਰ ਨੇ ਆਪਣੀ ਬੱਚੀ ਦਾ ਜਨਮ ਦਿਨ ਸਕੂਲ ਦੇ ਬੱਚਿਆਂ ਨਾਲ ਮਨਾਇਆ
Next articleਬੁੱਧ ਚਿੰਤਨ