(ਸਮਾਜ ਵੀਕਲੀ)
ਸੁਣਿਐਂ ਅੱਜ ਵਿਧਵਾ ਦਿਵਸ ਐ
———————————-
ਬੱਚਿਆਂ ਦੇ ਮੂੰਹ ‘ਕੱਲੀ ਚੋਗਾ
ਪਾਉਂਣ ਵਾਲ਼ੀ ਹੀ ਜਾਣਦੀ ਐ ।
ਮੁਸ਼ਟੰਡਿਆਂ ਤੋਂ ਆਪਣਾ ਆਪ
ਬਚਾਉਂਣ ਵਾਲ਼ੀ ਹੀ ਜਾਣਦੀ ਐ ।
ਜਿਸ ਤਨ ਲਗਦੀ ਸੋਈ ਜਾਣਦੈ
ਕੌਣ ਪਰਾਈਆਂ ਪੀੜਾਂ ਜਾਣੇਂ ;
ਵਿਧਵਾਵਾਂ ਦੀ ਜ਼ਿੰਦਗੀ ਦਰਦ
ਹੰਢਾਉਂਣ ਵਾਲ਼ੀ ਹੀ ਜਾਣਦੀ ਐ ।
ਅਸਲੀ ਤਾਂ ਜਿੱਤ ਗੋਪਾਲ ਦੀ ਐ
———————————-
ਪੰਜਾਬ ‘ਚ ਤਾਂ ਸਰਕਾਰ ਜਿੱਤੀ ਐ ,
ਗੁਜਰਾਤੀ ਜਿੱਤ ਹੈਰਾਨ ਕਰ ਗਈ ।
ਦੋ ਦੋ ਇੰਜਨ ਵੀ ਕੰਮ ‘ਨੀਂ ਆਏ ,
ਭਾਜਪਾ ਨੂੰ ਪ੍ਰੇਸ਼ਾਨ ਕਰ ਗਈ ।
ਗੋਪਾਲ ਨੇ ਆਪਣੇ ਬਲਬੂਤੇ ‘ਤੇ ,
ਜਿੱਤ ਦਾ ਸਿਰ ‘ਤੇ ਸੇਹਰਾ ਬੰਨ੍ਹਿਐਂ ;
ਜਾਂ ਫ਼ਿਰ ਗੁਜਰਾਤ ਦੀ ਲੰਮੀ ਸੱਤਾ,
ਅੰਦਰੋਂ ਅੰਦਰੀ ਨੁਕਸਾਨ ਕਰ ਗਈ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037


