(ਸਮਾਜ ਵੀਕਲੀ)
ਲੇਖਕ ਕਦੇ,ਨਿਰਪੱਖ ਨਹੀਂ ਹੁੰਦਾ,
ਉਸਦਾ ਵੀ ਹੁੰਦਾ,ਹੈ ਇੱਕ ਪੱਖ l
ਸਹੀ ਦੇ,ਉਹ ਪੱਖ ਵਿੱਚ ਖੜਦਾ,
ਗਲਤ ਨੂੰ ਲਾਹਨਤ,ਪਾਵੇ ਲੱਖ l
ਕਿੱਥੇ,ਕਿਸੇ ਨਾਲ ,ਹੋ ਰਿਹਾ ਧੱਕਾ,
ਨੀਂਝ ਲਾ ਵੇਂਹਦੀ,ਹੈ ਉਸਦੀ ਅੱਖ l
ਉਹ ਜ਼ੁਲਮੀ ਦੀ ਪਛਾਣ ਕਰਾਵੇ,
ਕਰ ਉਹਦੇ ਵੱਲ ,ਆਪਣਾ ਹੱਥ l
ਜਾਤ,ਧਰਮ ਦੇ,ਸਭ ਪਰਦੇ ਚੱਕੇ,
ਜੋ,ਸਰਮਾਏਦਾਰੀ ਦਾ ਪੂਰਨ ਪੱਖl
ਉਹਨਾਂ ਕਾਰਕਾਂ ´ਤੇ ਉਂਗਲ ਰੱਖੇ,
ਜਿਹੜੇ ,ਲੋਕਾਂ ਨੂੰ ਕਰਦੇ ਨੇ ਵੱਖ l
ਉਹ ਵਿਚਾਰਾਂ ਵਾਲੀ ਸਾਂਝ ਪੁਆਵੇ,
ਨਾਲ ਸਹੀ ਦਲੀਲਾਂ,ਰੱਖ ਕੇ ਪੱਖ l
ਜਸਵੀਰ ਮੋਰੋਂ,ਕਿਰਤੀਆੰ ਨਾਲ,
ਅਮੀਰਾਂ ਦਾ ਨਹੀਂ ਪੂਰਦਾ ਪੱਖ l
ਜਸਵੀਰ ਸਿੱਖ ਮੋਰੋਂ
ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,
ਪੰਜਾਬ ਫੋਨ- 9417262838



