ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਬਦਲਾਅ ( ਬਾਲ ਕਵਿਤਾ )
——————————
ਵੱਡਾ ਹੋ ਕੇ ਮੈਂ ਵੀ ਪਤੰਗ ਚੜ੍ਹਾਇਆ ਕਰਾਂਗਾ ।
ਪੇਚਾ ਅਪਣੇ ਹਾਣੀਆਂ ਦੇ ਨਾਲ਼ ਪਾਇਆ ਕਰਾਂਗਾ ।
ਹਾਲੇ ਤਾਂ ਚਾਹੇ ਮੇਰੀ ਉਮਰ ਨਿਆਣੀ ਐਂ ;
ਮਾਪਿਆਂ ਦੀ ਹਰ ਗੱਲ ‘ਤੇ ਫੁੱਲ ਚੜ੍ਹਾਇਆ ਕਰਾਂਗਾ ।
ਸ਼ਹਿਰੋਂ ਮਹਿੰਗੇ ਮਹਿੰਗੇ ਖਰੀਦਣ ਦੀ ਥਾਂ ‘ਤੇ ;
ਕਾਗ਼ਜ਼ ਲਿਆ ਕੇ ਆਪ ਪਤੰਗ ਬਣਾਇਆ ਕਰਾਂਗਾ ।
ਡੋਰ ਵਰਤਿਆ ਕਰਾਂਗਾ ਕੱਚੇ ਧਾਗੇ ਦੀ ਹੀ ;
ਚਾਈਨਾ ਡੋਰ ਦੇ ਨੇੜੇ ਵੀ ਨਾ ਜਾਇਆ ਕਰਾਂਗਾ ।
ਚਾਈਨਾਂ ਡੋਰ ਦੇ ਨੇੜੇ ਵੀ ਨਾ ਜਾਇਆ ਕਰਾਂਗਾ ।

 

ਸ਼ੂਗਰ ਕੋਟਡ ਗੋਲ਼ੀਆਂ
————————-
ਬਹੁਤੇ ਲੋਕ ਤਾਂ ਤਨ ਦੇ ਚਿੱਟੇ ਨੇ ,
ਪਰ ਮਨ ਦੇ ਵੇਖੇ ਕਾਲ਼ੇ ।
ਬਾਹਰ ਤੋਂ ਪਿਆਰ ਮੁਹੱਬਤ ਵਿੱਚੋਂ ,
ਕਰਦੇ ਨੇ ਘਾਲੇ਼ ਮਾਲੇ਼ ।
ਕਰਕੇ ਚਾਪਲੂਸੀਆਂ ਬੰਦਿਆਂ ਦੇ ,
ਬੱਸ ਅੰਦਰ ਵੜ ਜਾਂਦੇ ਨੇ ;
ਝੱਟ ਆਪਣਾ ਮਤਲਬ ਕੱਢ ਲੈਂਦੇ ,
ਜੋ ਮਿੱਠੀਆਂ ਜ਼ੁਬਾਨਾਂ ਵਾਲ਼ੇ।

 

ਦੁਨੀਆਂ ਹੱਸਣਾ ਭੁਲਦੀ ਜਾਂਦੀ ਐ
————————————
ਮਾੜੂ ਬੰਦਿਆਂ ਕੋਲੋਂ ਹਰ ਕੋਈ ਪਾਸਾ ਵੱੱਟਦਾ ਹੈ ।
ਜਿਸ ਤੋਂ ਸੇਕ ਮਾਰਦੈ ਉਸ ਦੀਆਂ ਤਲੀ਼ਆਂ ਚੱਟਦਾ ਹੈ ।
ਸਿੱਖੀ ਰੁਲ਼ਦੂ ਨੇ ਬੱਸ ਇੱਕ ਹੀ ਗੱਲ ਤਜ਼ਰਬੇ ‘ਚੋਂ ;
ਜਿਹੜਾ ਹੱਸਦਾ ਹੈ ਉਹ ਸਦਾ ਟੌਅਰ ਨਾ ਵੱਸਦਾ ਹੈ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਬੁੱਧ ਚਿੰਤਨ
Next article**ਕਬਰੀਂ ਉੱਗੇ ਘਾਹ ****