ਕਵਿਤਾਵਾਂ

ਦੀਪ ਸੰਧੂ
ਬਹੁਤ ਹੋ ਗਿਆ ਚੱਲ ਮੁੜ ਚੱਲੀਏ
ਬਾਹਰੋਂ ਅੰਦਰ ਵੱਲ ਮੁੜ ਚੱਲੀਏ
ਕਦ ਤੀਕ ਚਾਰ ਚੁਫੇਰਾ ਤੱਕੇਂਗਾਂ
ਚੌਂਕ ‘ਚ ਖੜ੍ਹ ਚੱਲ ਮੁੜ ਚਲੀਏ
ਬੀਤੀ ਔਦ ਢੱਲ ਗਏ ਪਰਛਾਂਵੇ
ਛੱਡ ਅੱਖੜਾ ਝੱਲ ਚੱਲ ਮੁੜ ਚੱਲੀਏ
ਬੱਸ ਦੋ ਦਿਨਾਂ ਦੀ ਸਾਰ ਏ ਤੈਨੂੰ
ਅੱਜ ਤੇ ਕੱਲ ਚੱਲ ਮੁੜ ਚੱਲੀਏ
ਕੱਜਦਾ ਫਿਰਦਾਂ ਕੰਧਾਂ ਕੌਲੇ
ਬੂਹੇ ਵੜ੍ਹ ਚੱਲ ਮੁੜ ਚੱਲੀਏ
——————————————————-
ਸੁਰਜੀਤ ਪਾਤਰ ਨੂੰ ਸ਼ਰਧਾਂਜਲੀ 
ਰੁਕ ਗਿਆ ਹੈ ਵਕਤ ਅੱਜ ਭਾਵੇਂ ਤਰੀਕ ਹੋ ਕੇ
ਵੱਗ ਪਏ ਨੇ ਹਾਉਂਕੇ ਹੰਝੂਆਂ ਦੇ ਮੀਤ ਹੋ ਕੇ
ਵਹਿ ਗਿਆ ਉਹ ਭਾਵੇਂ ਪਾਣੀ ਤੇ ਲੀਕ ਹੋ ਕੇ
ਘੁੱਲ ਗਿਆ ਹੈ “ਪਾਤਰ” ਪੌਣਾ ‘ਚ ਗੀਤ ਹੋ ਕੇ
ਖ਼ੌਰੇ ਕਿਸੇ ਸੁਰਜੀਤ ਮੁੜ ਪਾਤਰ ਹੋਣਾ ਨਹੀਂ ਹੋਣਾ
ਖ਼ੌਰੇ ਕਿਸੇ ਪਾਤਰ ਨੇ ਮੁੜ ਸੁਰਜੀਤ ਹੋ ਕੇ ਜਿਉਣਾ
—————————————————
ਸੁਰਜੀਤ ਪਾਤਰ ਨੂੰ ਸ਼ਰਧਾਂਜਲੀ 
ਪਾਤਰ ਹੋਣ ਲਈ ਸੱਜਣੋ ਪਾਤਰ ਬਣਨਾ ਪੈਂਦਾ ਹੈ
ਜੱਗ ਦੀ ਛੱਡੋ ਆਪਣੇ ਨਾਲ ਵੀ ਲੜਨਾ ਪੈਂਦਾ ਹੈ
ਡੱਟਣਾ ਪੈਂਦਾ ਲੱਖ ਭਾਵੇਂ ਕੋਈ ਮੂੰਹ ਤੇ ਫਿੱਟਕਾਰੇ
ਆਪਣੇ ਅੰਦਰੋਂ ਆਪਣਾ ਪਾਤਰ ਘੜ੍ਹਨਾ ਪੈਂਦਾ ਹੈ
ਛੱਡ ਜਮਾਨਾ ਤੂੰ ਕੀ ਲੈਣਾ ਕਹਿ ਗੱਲ ਬਣਦੀ ਨਹੀਂ
ਲੱਖ ਖਿਲਾਫ਼ ਹੋਵੇ ਕੋਈ ਮੂਹਰੇ ਅੜ੍ਹਨਾ ਪੈਂਦਾ ਹੈ
ਸੁਣਨੀ ਪੈਂਦੀ ਟੀਸ ਹਰ ਕਮਜ਼ੋਰ ਦਿਲੇ ਦੀ ਫਿਰ
ਡਰ ਡਰ ਕੇ ਜੋ ਰੋਂਦਾ ਉਸ ਨਾਲ ਖੜਨਾ ਪੈਂਦਾ ਹੈ
ਦੀਪ ਸੰਧੂ
+61 459 966 392

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਨਾ ਸੱਚ ਬੋਲ ਕੇ, ਗੱਲ ਮੱਥੇ ਵਿੱਚ ਵੱਜੇ!
Next articleਅੰਨ ਦਾਤਾ ਜਾਂ ਮੌਤ ਦਾਤਾ ?