(ਸਮਾਜ ਵੀਕਲੀ)
ਅਸਲ ਆਜ਼ਾਦੀ ਦਾ ਨਿੱਘ ਮਾਨਣ ਲਈ
——————————————-
ਲੋਕੋ ਲੱਖਾਂ ਧਰਮ ਸਥਾਨਾਂ ‘ਤੇ ,
ਤੁਸੀਂ ਜਾ ਕੇ ਵੇਖ ਲਿਆ ।
ਗਾਇਕਾਂ ਤੋਂ ਧੀਆਂ ਦਾ ਲੱਕ ਬੇਟ ,
ਮਿਣਵਾ ਕੇ ਵੇਖ ਲਿਆ ।
ਜੇਕਰ ਓਨਾਂ ਕਰ ਲਓਂ ਇਕੱਠ ,
ਆਪਣੇ ਹੱਕਾਂ ਵਾਸਤੇ ਵੀ ;
ਪੈ ਸਕਦੈ ਹਾਕਮ ਦੇ ਗਲ਼ ਸਾਫ਼ਾ ,
ਤਰਲਾ ਪਾ ਕੇ ਵੇਖ ਲਿਆ ।
ਦੁੱਲੇ ਭੱਟੀ ਦੇ ਵਾਰਸ
———————-
ਦੁੱਲੇ ਭੱਟੀਆਂ ਵਰਗੇ ਯੋਧੇ ,
ਮਰ ਮਰ ਕੇ ਵੀ ਜਿਉਂਦੇ ਰਹਿਣਗੇ।
ਲੋਕ ਖ਼ੁਸ਼ੀ ਦੇ ਗੀਤ ਗਾਉਂਣਗੇ ,
ਜਦੋਂ ਹੰਕਾਰੀ ਕਿਲੇ ਢਹਿਣਗੇ ।
ਕੱਲ੍ਹ ਵੀ ਲੋੜ ਸੀ ਅੱਜ ਵੀ ਲੋੜ ਹੈ,
ਲੋੜ ਸਦਾ ਹੀ ਪੈਂਦੀ ਰਹੂਗੀ ;
ਪਰ ਅਪਣੇ ‘ਚੋਂ ਹੀ ਉਹਨਾਂ ਵਰਗੇ,
ਅਣਖੀ ਪੈਦਾ ਕਰਨੇ ਪੈਣਗੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037