ਕਵਿਤਾਵਾਂ

ਮੂਲ ਚੰਦ ਸ਼ਰਮਾ

 (ਸਮਾਜ ਵੀਕਲੀ)

ਅਸਲੀ ਨਵਾਂ ਸਾਲ
———————
ਸਾਡਾ ਨਵਾਂ ਸਾਲ ਚੇਤ ਦੇ ਮਹੀਨੇ ਵਿੱਚ ਆਊ ।
ਜਦੋਂ ਲਾਲ ਪੀਲ਼ੇ ਫੁੱਲਾਂ ਦੀ ਬਹਾਰ ਪੈਲਾਂ ਪਾਊ ।
ਸਾਰੀ ਦੁਨੀਆਂ ਦਾ ਭਲਾ ਫ਼ੇਰ ਮੰਗਾਂਗੇ ਅਸੀਂ ਵੀ ;
ਘਰ ਘਰ ‘ਚ ਗੁਰਬਾਣੀ ਕੋਈ ਸੁਣੂੰ ਕੋਈ ਸੁਣਾਊ ।
ਪੈਣੀਂ ਜੀਵਨ ਦੀ ਜਾਚ ਓਸ ਵਾਂਗੂੰ ਅਪਣਾਉਂਣੀ ;
ਸਾਂਝੀ ਕਿਰਤ ਦੀ ਕਮਾਈ ਤੇਰੇ ਮੇਰੇ ਹਿੱਸੇ ਆਊ ।

ਬੰਦਾ ਅਤੇ ਕੁਦਰਤ
———————
ਨਵੇਂ ਸਾਲ ਨੇ ਕੁਛ ‘ਨੀਂ ਕਰਨਾ ,
ਜੋ ਕਰਨੈਂ ਬੰਦਿਆ ਤੈਂ ਕਰਨੈਂ ।
ਅਪਣੀ ਕਰਨੀ ਦਾ ਹਰਜ਼ਾਨਾ ,
ਤੂੰ ਹਰ ਹਾਲਤ ਦੇ ਵਿੱਚ ਭਰਨੈਂ ।
ਜਾਂ ਫ਼ਿਰ ਕੁਦਰਤ ਨੇ ਕਰਨਾ ਏਂ ,
ਤੂੰ ਜਿਸ ਨੂੰ ਨਿੱਤ ਉਜਾੜੀਂ ਜਾਵੇਂ ;
ਖ਼ੁਦ ਅਪਣੀ ਜੜ੍ਹ ਵੱਢੀਂ ਜਾਨੈਂ ,
ਅਪਣੀ ਮੌਤ ਤੋਂ ਵੀ ਨਾ ਡਰਨੈਂ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਕਵਿਤਾ
Next articleਸਤਿਗੁਰ ਪਿਆਰਾ ਮੇਰੇ ਨਾਲ ਹੈ….. ‌