(ਸਮਾਜ ਵੀਕਲੀ)
ਝੂਠ ਦਿਵਸ
————-
ਨਿੰਦਿਆ ਚੁਗਲੀ ਦੇ ਮੂੰਹ ਜਿੰਦਰਾ ਲਾਉਂਣਾ ਪਊਗਾ ।
ਛੋਟੀ ਉਮਰ ਤੋਂ ਬੱਚਿਆਂ ਨੂੰ ਸਮਝਾਉਂਣਾ ਪਊਗਾ ।
ਸੱਚਿਆਂ ਦਾ ਦਿਨ ਨਾ ਵੀ ਮਨਾਈਏ ਸਰ ਸਕਦਾ ਹੈ ;
ਪਰ ਝੂਠੇ ਲੋਕਾਂ ਦਾ ਦਿਨ ਰੋਜ਼ ਮਨਾਉਂਣਾ ਪਊਗਾ ।
ਨਵਾਂ ਸਾਲ ਮੁਬਾਰਕ ਕਿੰਜ ਕਹਾਂ
———————————-
ਅਸੀਂ ਪਿਛਲੇ ਸਾਲ ਵੀ ਇਹਨਾਂ ਦਿਨਾਂ ਵਿੱਚ ,
ਕੀਤੀਆਂ ਸਨ ਅਰਦਾਸਾਂ ।
ਵੀਹ ਸੌ ਚੌਵੀ ਤੋਂ ਜਨਤਾ ਨੂੰ ਸਨ ਕੁੱਝ ,
ਚੰਗੇ ਦਿਨਾਂ ਦੀਆਂ ਆਸਾਂ ।
ਪਰ ਚੋਣਾਂ ਦੇ ਰੌਲ਼ੇ ਰੱਪਿਆਂ ਵਿੱਚ ਇੱਕ ,
ਹੋਰ ਸਾਲ ਹੈ ਬੀਤ ਗਿਆ ;
ਅਸੀਂ ਤਾਂ ਅੱਡੋ ਅੱਡ ਸੰਘਰਸ਼ ਕਰੇ ,
ਆਗੂ ਮਿਲ ਕੇ ਖੇਡ ‘ਗੇ ਤਾਸ਼ਾਂ ।
***********************************
ਸਾਡੇ ਪੱਲੇ ਕਦੇ ਇਹਨਾਂ ਹਾਕਮਾਂ ਨੇ ,
ਚੰਗੇ ਦਿਨ ਪਾਉਂਣੇ ਨਈਂ ।
ਗੱਲਾਂ ਬਾਤਾਂ ਵਿੱਚ ਬਦਲਾਅ ਹੈ ਬੱਸ ,
ਕਰਕੇ ਅਮਲ ਵਿਖਾਉਂਣੇਂ ਨਈਂ।
ਅਰਦਾਸਾਂ ਕਰ ਕਰ ਕੇ ਕੁੱਝ ਨਈਂ ਬਣਨਾ ,
ਸਭ ਨੂੰ ਇੱਕ ਮਿੱਕ ਹੋਣਾ ਪਊ ;
ਕਿਸੇ ਰੱਬ ਨੇ ਸਾਡੀ ਖ਼ਾਤਰ ਆਪ ,
ਚੰਗੇ ਦਿਨ ਲਿਆਉਂਣੇਂ ਨਈਂ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037