(ਸਮਾਜ ਵੀਕਲੀ)
……ਵੱਧਦੀ ਠੰਡ……
ਜਦ ਬਰਫ਼ ਪਹਾੜਾਂ ਵਿੱਚ ਪੈਂਦੀ,
ਹਵਾ ਵਗਦੀ ਠੰਡੀ ਠਾਰ ਮੀਆਂ।
ਸੀਤ ਲਹਿਰ ਠਾਰਦੀ ਸਭ ਤਾਂਈ,
ਲੰਘੀਂ ਜਾਂਵਦੀ ਆਰ ਪਾਰ ਮੀਆਂ।
ਕੰਬਲ ਰਜਾਈਆਂ ਉੱਤੇ ਲਈ ਬੈਠੇ,
ਕਈ ਬੱਚੇ ਬੁੱਢੇ ਬਿਮਾਰ ਮੀਆਂ।
ਹੱਥ ਠਰਦੇ ਪੈਰ ਵੀ ਸੁੰਨ ਹੁੰਦੇ,
ਜੇ ਜਾਈਏ ਘਰੋਂ ਬਾਹਰ ਮੀਆਂ।
ਦਿਨੋਂ ਦਿਨ ਪ੍ਰਕੋਪ ਵਧੀ ਜਾਵੇ ,
ਹਰ ਇੱਕ ਦਿਸੇ ਲਚਾਰ ਮੀਆਂ।
ਬਿਨਾਂ ਕੰਮ ਤੋਂ ਨਾ ਟਾਇਮ ਲੰਘੇ,
ਲੈਣੀ ਪੈਂਦੀ ਇਹ ਸਹਾਰ ਮੀਆਂ।
ਠੰਡ ਮਾਰੇ ਆਉਂਦੀ ਜਾਂ ਜਾਂਦੀ,
ਪੈਂਦੀ ਇਸ ਦੀ ਬੁਰੀ ਮਾਰ ਮੀਆਂ।
ਜਮਾਂ ਹੁੰਦੀ ਤਾਂ ਆਪਾਂ ਰੱਖ ਲੈਂਦੇ,
ਘਰੇ ਭਰ ਕੇ ਬੋਰੀਆਂ ਚਾਰ ਮੀਆਂ।
ਗਰਮੀਂ ਵਿੱਚ ਕਰਦੇ ਮੌਜ ,ਪੱਤੋ,
ਲੁੱਟਦੇ ਅਸੀਂ ਬੈਠ ਬਹਾਰ ਮੀਆਂ,
,,,,,ਪ੍ਰੀਵਾਰ ਵਿਛੋੜਾ,,,,,,
ਪੈ ਗਿਆ ਵਿਛੋੜਾ ਸਰਸਾ ਦੇ
ਕੰਢੇ ਉੱਤੇ,
ਖੇਰੂੰ ਖੇਰੂੰ ਹੋਇਆ ਸਾਰਾ ਪ੍ਰੀਵਾਰ
ਸੀ।
ਛੋਟੇ ਸਾਹਿਬਜ਼ਾਦੇ ਤੇ ਨਾਲ ਮਾਤਾ
ਗੁਜਰੀ ਜੀ,
ਦੂਜੇ ਪਾਸੇ ਪਿਤਾ ਨਾਲ ਅਜੀਤ ਤੇ
ਜੁਝਾਰ ਸੀ।
ਜਿੰਨਾਂ ਸੀ ਖਜ਼ਾਨਾ ਰੋੜ੍ਹ ਲ਼ੈ ਗਈ
ਸਰਸਾ,
ਘੋੜੇ ਅਤੇ ਸਿੰਘ ਸਾਰੇ ਹਥਿਆਰ
ਸੀ।
ਰਾਤ ਸੀ ਹਨੇਰੀ ਸਰਸਾ ਚ’ ਹੜ
ਆਇਆ,
ਪਿੱਛੇ ਲੱਗੀ ਫੌਜ ਵੈਰੀ ਦੀ ਬੇ ਸ਼ੁਮਾਰ
ਸੀ।
ਵੱਡਾ ਸੀ ਜਿਗਰਾ ਕਲਗੀਧਰ
ਪਾਤਸ਼ਾਹ ਦਾ,
ਉਹ ਨੂਰ ਇਲਾਹੀ ਇੱਕ ਰੱਬੀ
ਅਵਤਾਰ ਸੀ।
ਸਾਰਿਆਂ ਨੂੰ ਪਤਾ ਕੀ ਕੀ ਬੀਤੀ
ਗੁਰੂ ਨਾਲ,
ਧੰਨ ਜੇਰਾ ਗੁਰੂ ,ਪੱਤੋ, ਜਿੰਨਾਂ ਲਈ
ਸਹਾਰ ਸੀ।
ਹਰਪ੍ਰੀਤ ਪੱਤੋ