ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ)

ਮੌਤ ਦੇ ਮੂੰਹ ਵੱਲ ਜਾਂਦੇ ਭਾਰਤੀ
———————————
ਪਹਿਲਾਂ ਕੁਵੈਤ ‘ਚ ਚਾਲ਼ੀ ਮਰੇ ਸਨ ,
ਹੁਣ ਜੌਰਜੀਆ ਵਿੱਚ ਗਿਆਰਾਂ ।
ਜੇਕਰ ਹੋਰ ਦੇਸ਼ਾਂ ਦੀ ਗਿਣਤੀ ਕਰੀਏ ,
ਤਾਂ ਹੋ ਜਾਊਗੀ ਕਈ ਹਜ਼ਾਰਾਂ ।
ਏਦੂੰ ਚੰਗੈ ਅਪਣੇ ਦੇਸ਼ ਵਿੱਚ ਹੀ ,
ਹੱਕਾਂ ਦੀ ਖ਼ਾਤਰ ਲੜ ਕੇ ਮਰੀਏ ;
ਆਖ਼ਰ ਝੁਕ ਜਾਣ ਸਾਡੇ ਏਕਿਆਂ ਅੱਗੇ ,
ਸਾਰੀਆਂ ਸਮੇਂ ਦੀਆਂ ਸਰਕਾਰਾਂ ।

ਮਾਂ ‘ਤੇ ਪੁੱਤ ਪਿਤਾ ‘ਤੇ ਘੋੜਾ
( ਬਾਲ ਕਵਿਤਾ )
——————-
ਕੀ ਹੋਇਆ ਜੇ ਉਮਰ ਨਿਆਣੀ ,
ਪਰ ਸੱਚੀ ਗੱਲ ਆਮ ਕਰਾਂਗਾ ।
ਜਿਹੜੀ ਮਾਂ ਨੇ ਜ਼ਿੰਦਗੀ ਬਖ਼ਸ਼ੀ ,
ਕਦੇ ਵੀ ਨਈਂ ਬਦਨਾਮ ਕਰਾਂਗਾ ।
ਕਵੀਆਂ ਦੇ ਦਰਬਾਰਾਂ ਵਿੱਚ ਹੈ ,
ਜਿਸ ਦਾ ਨਾਓਂ ਉੱਚਾ ਤੇ ਸੁੱਚਾ ;
ਬਾਪੂ ਵਾਂਗ ਹੀ ਮੈਂ ਵੀ ਰੰਚਣਾਂ ,
ਪਿੰਡ ਦਾ‌ ਉੱਚਾ ਨਾਮ ਕਰਾਂਗਾ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

 9914836037

 

Previous articleSAMAJ WEEKLY = 22/12/2024
Next articleਇਸਤਰੀ ਜਾਗ੍ਰਿਤੀ ਮੰਚ ਦੇ ਸੂਬਾਈ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੂੰ ਇਨਕਲਾਬੀ ਨਾਹਰਿਆਂ ਨਾਲ ਦਿੱਤੀ ਅੰਤਮ ਵਿਦਾਇਗੀ