ਕਵਿਤਾਵਾਂ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਚੰਨ ਸੂਰਜ ਵਰਗਿਆ ਸੱਜਣਾ
——————————–
ਤੈਨੂੰ ਪੋਹ ਮਹੀਨੇ ਦੀ ਸੰਗਰਾਂਦ ਮੁਬਾਰਕ ਹੋਵੇ ।
ਤੇਰੇ ਜੀਵਨ ਦਾ ਕੋਈ ਪਲ ਨਾ ਹਾਨੀਕਾਰਕ ਹੋਵੇ।
ਤੂੰ ਤਾਂ ਸਾਰੀ ਦੁਨੀਆਂ ਨੂੰ ਏਦਾਂ ਹੀ ਰਹੇਂ ਜਗਾਉਂਦਾ ;
ਤੇਰਾ ‘ਕੱਲਾ ‘ਕੱਲਾ ਸ਼ਬਦ ਜਿਵੇਂ ਪ੍ਰਚਾਰਕ ਹੋਵੇ।

ਚੜ੍ਹ ਗਿਆ ਮਹੀਨਾ ਪੋਹ
—————————
ਹੈ ਪੋਹ ਦੇ ਮੀਨ੍ਹੇਂ ਦੀ ਸੰਗਰਾਂਦ ,
ਨਾਲ਼ੇ ਅੱਜ ਪੂਰਨਮਾਸ਼ੀ ਹੈ ।
ਜੋ ਵੀ ਇਸਦੀ ਸਰਦੀ ਝੱਲ ‘ਜੂ ,
ਉਹਨੂੰ ਮਿਲ ਜਾਣੀ ਸ਼ਬਾਸ਼ੀ ਹੈ ।
ਅਪਣੀ ਤੇ ਬੱਚਿਆਂ ਦੀ ਦੇਖਭਾਲ ,
ਹਰ ਕੋਈ ਕਰਦਾ ਰਹਿੰਦਾ ਹੈ ;
ਮਾਪਿਆਂ ਦੀ ਕਰ ਲਊ ਜੋ ਸੇਵਾ ,
ਉਹਦੀ ਕਟ ਜਾਣੀ ਚੁਰਾਸੀ ਹੈ ।

ਅੱਗਾ ਦੌੜ ਤੇ ਪਿੱਛਾ ਚੌੜ
—————————
ਜਿਸ ਨੇ ਇੱਕ ਨਾ ਇੱਕ ਦਿਨ ਆਵਣਾ ਏ ,
ਓਸ ਮੌਤ ਦੇ ਕੋਲ਼ੋਂ ਨਾ ਕਦੇ ਡਰੀਏ ।
ਇੱਕ ਵਾਰੀ ਤਾਂ ਮੌਤ ਵੀ ਰਾਹ ਛੱਡਦੀ ,
ਸੀਸ ਲਾਹ ਕੇ ਤਲ਼ੀ ‘ਤੇ ਜਦੋਂ ਧਰੀਏ ।
ਬੇਵਫ਼ਾ ਦਾ ਦਾਗ਼ ਨਾ ਲੱਗਣ ਦੇਈਏ ,
ਸਿਰੇ ਲਾ ਦੇਈਏ ਜੀਹਦੀ ਬਾਂਹ ਫੜੀਏ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਅੱਗਾ ਦੌੜ ਤੇ ਪਿੱਛਾ ਨਾ ਚੌੜ ਕਰੀਏ ।

ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।

 9914836037

( ਕਿਤਾਬ ” ਪੱਥਰ ‘ਤੇ ਲਕੀਰਾਂ ” ਵਿੱਚੋਂ )

 

Previous articleਦਿੜਬਾ ਨਗਰ ਪੰਚਾਇਤ ਚੋਣਾਂ ਵਿੱਚ ਅਕਾਲੀ ਦਲ ਬਾਦਲ ਨੇ ਮੈਚ ਖੇਡਣ ਤੋਂ ਕੀਤਾ ਕਿਨਾਰਾ, ਸੂਤਰਾਂ ਮੁਤਾਬਕ ਅੰਦਰ ਖਾਤੇ ਆਮ ਆਦਮੀ ਪਾਰਟੀ ਦੀ ਕਰ ਰਹੇ ਮੱਦਦ 
Next articleਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਜ਼ਿਆਣ ਵਾਲਿਆਂ ਦੀ 96ਵੀਂ ਬਰਸੀ ‘ਤੇ ਨਰਸਰੀ ਦਾ ਉਦਘਾਟਨ